ਹੁਸ਼ਿਆਰਪੁਰ, 20 ਮਈ (ਨਰਿੰਦਰ ਸਿੰਘ ਬੱਡਲਾ)-ਸ੍ਰੀ ਸ਼ਿਆਮ ਪਰਿਵਾਰ ਯੁਵਾ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਦੁਸਹਿਰਾ ਗਰਾਊਾਡ ਵਿਖੇ ਵੱਡੇ ਹਨੂਮਾਨ ਜੀ ਦੇ ਮੰਦਰ ਨਜ਼ਦੀਕ 6ਵਾਂ ਅਰਦਾਸ ਸ਼ਿਆਮ ਕੀਰਤਨ 'ਏਕ ਸ਼ਾਮ ਖਾਟੂਵਾਲੇ ਕੇ ਨਾਮ' ਸਮਾਗਮ 23 ਮਈ ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸ੍ਰੀ ਸ਼ਿਆਮ ਬਾਬਾ ਦਾ ਸਵਰੂਪ ਪਟਿਆਲਾ ਤੋਂ ਲਿਆਂਦਾ ਜਾਵੇਗਾ ਅਤੇ ਸੌਰਵ ਸ਼ਰਮਾ ਕਲਕੱਤਾ ਵਾਲੇ, ਰਾਸ ਬਿਹਾਰੀ ਸ਼ਰਣ ਛੋਟੀ ਕਾਂਸ਼ੀ ਹੁਸ਼ਿਆਰਪੁਰ ਵਾਲੇ ਸੰਗਤਾਂ ਨੂੰ ਮਨੋਹਰ ਕਥਾ ਤੇ ਭਜਨਾਂ ਰਾਹੀਂ ਨਿਹਾਲ ਕਰਨਗੇ |