ਦਸੂਹਾ, 20 ਮਈ (ਭੁੱਲਰ)- ਜਸਵਿੰਦਰ ਸਿੰਘ ਮਾਣਕੂ ਦੇ ਸਹੁਰਾ ਸਾਹਿਬ ਜਸਵੰਤ ਸਿੰਘ ਦੇ ਅਚਨਚੇਤ ਹੋਏ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆ, ਪਿ੍ੰਸੀਪਲ ਡਾਕਟਰ ਜਸਪਾਲ ਸਿੰਘ, ਇਕਬਾਲ ਸਿੰਘ ਜੌਹਲ, ਗੁਰਦੀਪ ਸਿੰਘ ਦਾਰਾਪੁਰ, ਕੁਲਦੀਪ ਸਿੰਘ ਬੁੱਟਰ, ਮਨਦੀਪ ਸਿੰਘ ਢੀਡਸਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰ ਵਿਕਰਮ ਸਿੰਘ ਬਾਜਵਾ, ਇੰਜੀਨੀਅਰ ਪਿ੍ਤਪਾਲ ਸਿੰਘ ਸੋਨੀ, ਹਰਪਾਲ ਸਿੰਘ ਬਿੱਟਾ ਸਰਕਲ ਪ੍ਰਧਾਨ ਅਕਾਲੀ ਦਲ, ਰਜਿੰਦਰ ਸਿੰਘ ਮਾਛਿਆਣਾ ਸਰਕਲ ਪ੍ਰਧਾਨ ਕਿਸਾਨ ਵਿੰਗ ਅਕਾਲੀ ਦਲ ਆਦਿ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ | ਉਨ੍ਹਾਂ ਨਮਿਤ ਅੰਤਿਮ ਅਰਦਾਸ 25 ਮਈ ਨੂੰ ਦਕੋਹਾ ਜਲੰਧਰ ਵਿਖੇ ਬਾਅਦ ਦੁਪਹਿਰ ਹੋਵੇਗੀ |