ਮੁਕੇਰੀਆਂ, 23 ਮਈ (ਰਾਮਗੜ੍ਹੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਵਾਰਡ ਨੰ.12 ਤੋਂ ਉਮੀਦਵਾਰ ਗੁਰਜਿੰਦਰ ਸਿੰਘ ਚੱਕ ਦੇ ਹੱਕ 'ਚ ਵਿਧਾਇਕ ਜੰਗੀ ਲਾਲ ਮਹਾਜਨ ਨੇ ਪ੍ਰਚਾਰ ਕੀਤਾ | ਇਸ ਮੌਕੇ ਆਰਾ ਕਾਲੋਨੀ ਦੇ ਵੋਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਮਿਲ ਕਾਲੋਨੀ ਤੇ ਆਰਾ ਕਾਲੋਨੀ ਦੇ ਵਸਨੀਕਾਂ ਨੂੰ ਸੀਵਰੇਜ ਤੇ ਪਾਣੀ ਦੀ ਦਿੱਕਤ ਆ ਰਹੀ ਹੈ, ਭਾਜਪਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਕਮੇਟੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਇਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਤੇ ਵਾਰਡ ਨੰਬਰ 12 ਤੋਂ ਗੁਰਜਿੰਦਰ ਸਿੰਘ ਚੱਕ ਬਹੁਤ ਹੀ ਮਿਹਨਤੀ, ਇਮਾਨਦਾਰ ਤੇ ਸੂਝਵਾਨ ਉਮੀਦਵਾਰ ਹਨ | 26 ਮਈ ਨੂੰ ਤੱਕੜੀ ਦਾ ਬਟਨ ਦਬਾ ਕੇ ਇਨ੍ਹਾਂ ਨੂੰ ਕਾਮਯਾਬ ਕਰੋ | ਇਸ ਮੌਕੇ ਬਿਕਰਮ ਸਿੰਘ ਅੱਲਾ ਬਖ਼ਸ਼, ਹਰਮਨਜੀਤ ਸਿੰਘ ਚੱਕ, ਨਵਦੀਪ ਸਿੰਘ ਚੱਕ, ਮਲਕੀਤ ਸਿੰਘ ਲਵਲੀ, ਇੰਦਰਜੀਤ ਸਿੰਘ ਚੱਕ, ਮਨਜੀਤ ਸਿੰਘ ਚੱਕ, ਬਲਵੀਰ ਸਿੰਘ ਬਿਸ਼ਨਪੁਰ, ਭਗਵਾਨ ਸਿੰਘ, ਕ੍ਰਿਸ਼ਨ ਸਿੰਘ, ਰੋਣਕੀ ਸਿੰਘ, ਜਸਵੰਤ ਸਿੰਘ, ਨਰਿੰਦਰ ਸਿੰਘ, ਸਰਦਾਰ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਜੀਤ ਸਿੰਘ, ਗੁਰਨਾਮ ਸਿੰਘ, ਭੁਪਿੰਦਰ ਸਿੰਘ ਬੱਬਲੂ, ਮਦਨ ਲਾਲ, ਸੋਨੂੰ ਕੁਮਾਰ ਆਦਿ ਹਾਜ਼ਰ ਸਨ |