26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਇੰਜ. ਦਵਿੰਦਰ ਰਾਣਾ ਨੇ ਬਤੌਰ ਸਹਾਇਕ ਡਾਇਰੈਕਟਰ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 24-05-2026
ਤਲਵਾੜਾ, 23 ਮਈ (ਮਨੀਸ਼ਾ ਮਹਿਤਾ)-ਕਮਾਹੀ ਦੇਵੀ ਖੇਤਰ ਦੇ ਪਿੰਡ ਬਹਿ ਲੱਖਣ ਦੇ ਵਾਸੀ ਇੰਜੀਨੀਅਰ ਦਵਿੰਦਰ ਸਿੰਘ ਰਾਣਾ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਲਈ ਬਤੌਰ ਸਹਾਇਕ ਡਾਇਰੈਕਟਰ ਤਰੱਕੀ ਦਿੱਤੀ ਗਈ ਹੈ | ਸਹਾਇਕ ਡਾਇਰੈਕਟਰ ਬਣਨ ਦੀ ਖ਼ਬਰ ਉਨ੍ਹਾਂ ਦੇ ਜੱਦੀ ਪਿੰਡ ਪਹੁੰਚਣ 'ਤੇ ਘਰ 'ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ | ਇੰਜ. ਦਵਿੰਦਰ ਸਿੰਘ ਰਾਣਾ ਨੇ ਗੱਲਬਾਤ ਦੌਰਾਨ ਕਿਹਾ ਕਿ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਣਗੇ | ਸਹਾਇਕ ਡਾਇਰੈਕਟਰ ਇੰਜੀਨੀਅਰ ਰਾਣਾ ਨੂੰ ਸਹਾਇਕ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਐਮਾ ਮਾਂਗ, ਪਿ੍ੰਸੀਪਲ ਹਰਵਿੰਦਰ ਸਿੰਘ, ਹੈਪੀ ਟ੍ਰੇਨਿੰਗ ਅਫ਼ਸਰ, ਚੌਧਰੀ ਸੁਸ਼ੀਲ ਕੁਮਾਰ, ਟਰੇਨਿੰਗ ਅਫ਼ਸਰ ਨਿਰਮਲ ਸਿੰਘ ਬਧਨ, ਟ੍ਰੇਨਿੰਗ ਅਫ਼ਸਰ ਹਰਦਿਆਲ ਸਿੰਘ, ਪ੍ਰਧਾਨ ਲੋਕਲ ਯੂਨਿਟ ਮਨਜੀਤ ਸਿੰਘ ਸੈਣੀ, ਸਕੱਤਰ ਕਮਲਜੀਤ ਸਿੰਘ, ਨਿਖਿਲ ਮਹਿਤਾ, ਰਾਮਪਾਲ ਸੰਧੂ, ਮਹਿੰਦਰ ਸਿੰਘ ਬਡਿਆਲ, ਦੀਪਕ ਮਿਨਹਾਸ, ਦਿਨੇਸ਼ ਠਾਕੁਰ ਆਦਿ ਨੇ ਮੁਬਾਰਕਬਾਦ ਦਿੱਤੀ
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਜਾਂਚ ਕੈਂਪ 28 ਨੂੰ ਅਗਲੀ ਖ਼ਬਰ ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ ਟਾਂਡਾ ਦੀ ਮੀਟਿੰਗ
Ad Position 24