ਮੁਕੇਰੀਆਂ, 24 ਮਈ (ਰਾਮਗੜ੍ਹੀਆ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ ਵਲੋਂ ਚੀਫ਼ ਇੰਜੀਨੀਅਰ ਨਿਰਮਲ ਸਿੰਘ ਨੂੰ ਹਲਕਾ ਮੁਕੇਰੀਆਂ ਦੇ ਪ੍ਰਧਾਨ, ਸੁਖਜਿੰਦਰ ਸਿੰਘ (ਸਿੰਘਪੁਰ ਜੱਟਾਂ) ਨੂੰ ਹਲਕਾ ਮੁਕੇਰੀਆਂ ਹਾਜੀਪੁਰ ਦੇ ਯੂਥ ਪ੍ਰਧਾਨ ਤੇ ਇੰਸਪੈਕਟਰ ਸਰੂਪ ਸਿੰਘ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੀਤ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਵਿਚ ਟਾਂਡਾ ਰਾਮ ਸਹਾਇ ਵਿਖੇ ਸਨਮਾਨਿਤ ਕੀਤਾ | ਸਨਮਾਨ ਸਮਾਰੋਹ 'ਚ ਮੋਹਣ ਸਿੰਘ ਸਾਬਕਾ ਸਰਪੰਚ, ਮੌਜੂਦਾ ਪ੍ਰਧਾਨ ਕੋਆਪ੍ਰਟਿਵ ਸੁਸਾਇਟੀ ਪਿੰਡ ਟਾਂਡਾ ਰਾਮ ਸਹਾਇ. ਸੁਬੇਦਾਰ ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ ਮਿੰਦਾ, ਸੁਖਵਿੰਦਰ ਸਿੰਘ ਸੁੱਖਾ, ਸੁਬੇਦਾਰ ਅਜ਼ੀਤ ਸਿੰਘ, ਨੰਬਰਦਾਰ ਜਰਨੈਲ ਸਿੰਘ, ਪੰਚ ਸ਼ਰਵਿੰਦਰ ਸਿੰਘ, ਪਟਵਾਰੀ ਰਾਮ ਸਿੰਘ, ਗੁਰਦਿਆਲ ਸਿੰਘ, ਚੰਨਣ ਸਿੰਘ, ਨਾਨਕ ਸਿੰਘ, ਮੈਨੇਜਰ ਸੁਰਜੀਤ ਸਿੰਘ, ਹਰਜਿੰਦਰ ਸਿੰਘ ਲਵਲੀ, ਡਾ. ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਸੋਢੀ, ਪੰਚ ਗੁਰਮੇਲ ਸਿੰਘ, ਲਖਵਿੰਦਰ ਸਿੰਘ ਲੱਖਾ, ਇੰਦਰਜੀਤ ਸਿੰਘ, ਸੁਬੇਦਾਰ ਸਦਾਜੀਤ ਸਿੰਘ, ਸੁਖਵੀਰ ਸਿੰਘ ਨੇਵੀ ਵਾਲੇ, ਸੁਬੇਦਾਰ ਸ਼ਮਸ਼ੇਰ ਸਿੰਘ, ਫਤਿਹ ਸਿੰਘ, ਸੁਬੇਦਾਰ ਕਰਨੈਲ ਸਿੰਘ, ਸੁਬੇਦਾਰ ਸੂਰਮਾ ਸਿੰਘ, ਗੁਰਮੁੱਖ ਸਿੰਘ, ਸੁਰਜਣ ਸਿੰਘ, ਮੈਡਮ ਭਜਨ ਕੌਰ, ਬੀਬੀ ਅਵਿਨਾਸ਼ ਕੌਰ ਤੇ ਬੀਬੀ ਜੋਗਿੰਦਰ ਕੌਰ ਹਾਜ਼ਰ ਸਨ |