27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਚਾਰ ਸਾਲ ਕੰਮ ਕੀਤੇ ਹੁੰਦੇ ਤਾਂ ਸਰਕਾਰ ਨੂੰ ਆਹ ਦਿਨ ਨਾ ਦੇਖਣੇ ਪੈਂਦੇ-ਲਾਲੀ

Ad Position 21
No active advertisement
ਅਜੀਤ ਡੈਸਕ 25-05-2026
ਬੀਣੇਵਾਲ, 24 ਮਈ (ਬੈਜ ਚੌਧਰੀ)-ਜੇਕਰ ਚਾਰ ਸਾਲ ਲੋਕਾਂ ਦੇ ਕੰਮ ਕੀਤੇ ਹੁੰਦੇ ਤਾਂ ਸਰਕਾਰ ਨੂੰ ਆਹ ਦਿਨ ਨ ਦੇਖਣੇ ਪੈਂਦੇ | ਅਜੀਤ ਪ੍ਰਤੀਨਿਧੀ ਨਾਲ ਅੱਡਾ ਝੁੰਗੀਆਂ 'ਚ ਨਗਰ ਕੌਂਸਲ ਚੋਣਾ ਵਾਰੇ ਵਿਸ਼ੇਸ਼ ਗੱਲਬਾਤ ਦੌਰਾਨ ਹਲਕਾ ਗੜ੍ਹਸ਼ੰਕਰ ਕਾਂਗਰਸ ਦੇ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਕਾਂਗਰਸ ਨਗਰ ਕੌਂਸਲ ਚੋਣਾਂ ਸ਼ਾਨ ਨਾਲ ਜਿੱਤੇਗੀ | ਉਨ੍ਹਾਂ ਕਿਹਾ ਕਿ ਕਦੀ ਕਿਸੇ ਉਮੀਦਵਾਰ ਦੀ ਐਨ. ਓ. ਸੀ. 'ਚ ਅੜਿੱਕਾ ਡਾਹਿਆ ਜਾਂਦਾ ਹੈ | ਕਦੀ ਕਿਸੇ ਵਿਰੋਧੀ ਉਮੀਦਵਾਰ ਨੂੰ ਈ. ਓ. ਵਲੋਂ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ 14 ਮਈ ਨੂੰ ਗੈਰ ਕਾਨੂੰਨੀ ਨੋਟਿਸ ਕਢਵਾਇਆ ਜਾਂਦਾ ਹੈ ਤੇ ਕਦੇ ਐੱਸ. ਡੀ. ਐਮ. ਦਫ਼ਤਰ 'ਚ ਉਮੀਦਵਾਰ ਦੀ ਫਾਈਲ ਖੋਹਣ ਆਦਿ ਘਟਨਾਵਾਂ ਸਥਾਨਕ ਵਿਧਾਇਕ ਦੀ ਬੌਖਲਾਹਟ ਦਾ ਨਤੀਜਾ ਹਨ ਤੇ ਪਤਾ ਲੱਗਦਾ ਹੈ ਕਿ ਚੋਣਾਂ ਹਾਰਨ ਦੇ ਡਰ ਤੋਂ ਵਿਧਾਇਕ ਵਲੋਂ ਅਜਿਹੇ ਹੱਥ ਕੰਡੇ ਅਪਣਾਏ ਜਾ ਰਹੇ ਹਨ | ਲਾਲੀ ਨੇ ਕਿਹਾ ਕਿ ਦੇਖੋ ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਉਮੀਦਵਾਰ ਫਾਈਲ ਜਮਾਂ ਕਰਵਾਉਣ ਲਈ ਐੱਸ. ਡੀ. ਐਮ. ਕੋਰਟ 'ਚ ਲਾਈਨ ਵਿਚ ਲੱਗਾ ਹੈ | ਐੱਸ. ਡੀ. ਐਮ. ਸਾਹਮਣੇ ਕੋਰਟ 'ਚ ਮੌਜੂਦ ਹਨ | ਪੁਲਿਸ ਪਾਰਟੀ ਸਬ ਇੰਸਪੈਕਟਰ ਫਰਹੀਨ ਚੇਚੀ ਦੀ ਅਗਵਾਈ 'ਚ ਕੋਰਟ ਰੂਮ ਵਿਚ ਤਾਇਨਾਤ ਹੈ | ਕੋਰਟ ਰੂਮ ਦੇ ਅੰਦਰ ਤੇ ਬਾਹਰ ਕੈਮਰੇ ਲੱਗੇ ਹੋਏ ਹਨ ਅਤੇ ਕੋਰਟ ਤੋਂ ਬਾਹਰ ਵੀ ਸੜਕ 'ਤੇ ਕੈਮਰੇ ਲੱਗੇ ਹਨ | ਅਸੀਂ ਡੀ. ਐੱਸ. ਪੀ. ਨੂੰ ਮਿਲ ਕੇ ਸ਼ਿਕਾਇਤ ਵੀ ਦਿੱਤੀ | ਸਭ ਨੂੰ ਪਤਾ ਹੈ ਕਿ ਦੋਸ਼ੀ ਕੌਣ ਹਨ | ਇਧਰ ਡੀ. ਐੱਸ. ਪੀ. ਕਹਿ ਰਿਹਾ ਹੈ ਕਿ ਤਫ਼ਤੀਸ਼ ਚੱਲ ਰਹੀ ਹੈ | ਅੰਤ 'ਚ ਅਮਰਪ੍ਰੀਤ ਸਿੰਘ ਲਾਲੀ ਨੇ ਫਿਰ ਦੁਹਰਾਇਆ ਕਿ ਜੇਕਰ ਚਾਰ ਸਾਲ ਕੰਮ ਕੀਤੇ ਹੁੰਦੇ ਤਾਂ ਲੋਕਾਂ ਕੋਲ ਜਾ ਕੇ ਵੋਟ ਮੰਗਣ ਦੀ ਲੋੜ ਨਹੀਂ ਸੀ ਪੈਣੀ | ਉਨ੍ਹਾਂ ਵਿਧਾਇਕ ਤੇ ਸ਼ਰੇਆਮ ਲੋਕਾਂ ਨੂੰ ਧਮਕੀਆਂ ਦੇਣ ਦੇ ਦੋਸ਼ ਵੀ ਲਗਾਏ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ
Ad Position 24