ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ)-ਸਿਹਤ ਵਿਭਾਗ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਮਨਪ੍ਰੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਪੀ. ਐੱਚ. ਸੀ. ਚੱਕੋਵਾਲ ਦੀ ਅਗਵਾਈ 'ਚ 14 ਸਾਲ ਦੀਆਂ ਬੱਚੀਆਂ ਦੇ ਐੱਚ. ਪੀ. ਵੀ. ਵੈਕਸੀਨ ਲਗਾਈ ਜਾ ਰਹੀ ਹੈ | ਇਸ ਬਾਰੇ ਐੱਸ. ਐਮ. ਓ. ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਹਿਊਮਨ ਪੈਪੀਲੋਮਾ ਵਾਇਰਸ (ਐੱਚ. ਪੀ. ਵੀ.) ਕਾਰਨ ਅÏਰਤਾਂ 'ਚ ਬੱਚੇਦਾਨੀ ਦਾ ਕੈਂਸਰ ਹੋਣ ਦੇ ਆਸਾਰ ਜ਼ਿਆਦਾ ਹੁੰਦੇ ਹਨ | ਐੱਚ. ਪੀ. ਵੀ. ਕਾਰਨ ਬੱਚੇਦਾਨੀ ਤੋਂ ਇਲਾਵਾ ਹੋਰ ਤਰ੍ਹਾਂ ਦੇ ਕੈਂਸਰ ਵੀ ਹੋ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਬਚਾਅ ਲਈ ਸਾਡੇ ਕੋਲ ਇੱਕੋ ਇਕ ਹਥਿਆਰ ਹੈ, ਐੱਚ. ਪੀ. ਵੀ. ਦੀ ਵੈਕਸੀਨ | ਇਹ ਵੈਕਸੀਨ ਪ੍ਰਾਈਵੇਟ ਹਸਪਤਾਲਾਂ 'ਚ 4000 ਤੋਂ 6000 ਦੀ ਲਗਾਈ ਜਾ ਰਹੀ ਹੈ, ਜੋ ਕਿ ਸਰਕਾਰੀ ਹਸਪਤਾਲਾਂ 'ਚ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ | ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਐੱਚ. ਪੀ. ਵੀ. ਦੀ ਵੈਕਸੀਨ ਜੋ ਕਿ ਸਿਹਤ ਵਿਭਾਗ ਵਲੋਂ ਲਗਾਈ ਜਾ ਰਹੀ ਹੈ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਜੋ ਵੀ ਨਾਕਾਰਾਤਮਕ ਵੀਡੀਓ ਸੋਸ਼ਲ ਮੀਡੀਆ 'ਤੇ ਆ ਰਹੀਆਂ ਹਨ ਉਹ ਬਿਲਕੁਲ ਗ਼ਲਤ ਹਨ | ਇਸ ਲਈ ਇਨ੍ਹਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ | ਉਨ੍ਹਾਂ ਕਿਹਾ ਕਿ ਵੁਡਲੈਂਡ ਓਵਰਸੀਜ਼ ਸਕੂਲ ਦੇ ਪਿ੍ੰ. ਪੂਜਾ ਧੀਮਾਨ ਵਲੋਂ ਮਾਪੇ ਅਧਿਆਪਕ ਮਿਲਣੀ ਦੌਰਾਨ ਐੱਚ. ਪੀ. ਵੀ. ਵੈਕਸੀਨੇਸ਼ਨ ਕੈਂਪ ਲਗਾਇਆ ਗਿਆ, ਜਿਸ ਦੌਰਾਨ 15 ਮਾਪਿਆਂ ਨੇ ਆਪਣੇ ਬੱਚਿਆਂ ਦੇ ਇਹ ਵੈਕਸੀਨ ਲਗਵਾਈ ਹੈ | ਇਸ ਮੌਕੇ ਜਿਨ੍ਹਾਂ ਬੱਚਿਆਂ ਦੀ ਵੈਕਸੀਨੇਸ਼ਨ ਕੀਤੀ ਗਈ ਉਨ੍ਹਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ | ਇਸ ਮੌਕੇ ਹਰਦੀਪ ਸਿੰਘ ਬੀ. ਈ. ਈ., ਐਲ. ਐਚ. ਵੀ. ਕਮਲਜੀਤ ਕੌਰ, ਕਮਲੇਸ਼ ਦੇਵੀ, ਮਨਿੰਦਰ ਕੌਰ, ਜਸਪ੍ਰੀਤ ਸਿੰਘ, ਆਸ਼ਾ ਵਰਕਰ ਹਰਪ੍ਰੀਤ ਕੌਰ ਵੀ ਹਾਜ਼ਰ ਸੀ |