27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਲੈਕਚਰਾਰ ਯੋਗੇਸ਼ ਸ਼ਰਮਾ ਨੂੰ ਸਦਮਾ, ਮਾਤਾ ਸਵਰਗਵਾਸ

Ad Position 21
No active advertisement
ਅਜੀਤ ਡੈਸਕ 25-05-2026
ਤਲਵਾੜਾ, 24 ਮਈ (ਮਨੀਸ਼ਾ ਮਹਿਤਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਦੇ ਲੈਕਚਰਾਰ ਸ੍ਰੀ ਯੋਗੇਸ਼ ਸ਼ਰਮਾ ਨੂੰ ਉਦੋਂ ਗਹਿਰਾ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਸ੍ਰੀਮਤੀ ਪੁਰਣਿਮਾ ਸ਼ਰਮਾ (80) ਦਾ ਸੰਖੇਪ ਜਿਹੀ ਬਿਮਾਰ ਤੋਂ ਬਾਅਦ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦਾਤਾਰਪੁਰ ਦੀ ਸ਼ਮਸ਼ਾਨ ਭੂਮੀ ਵਿਖੇ ਕਰ ਦਿੱਤਾ ਗਿਆ | ਇਸ ਮੌਕੇ ਸਰਪੰਚ ਪ੍ਰਭਾਤ ਹੈਪੀ, ਰਾਜੀਵ ਸ਼ਰਮਾ ਸੰਜੀਵਨੀ, ਰਵਿਨੰਦਨ ਸ਼ਰਮਾ, ਇੰਜ. ਸੁਮੇਸ਼ ਮਹਿਤਾ, ਸੀਨੀਅਰ ਕਾਂਗਰਸੀ ਨੇਤਾ ਸ. ਤਿਰਲੋਕ ਸਿੰਘ ਸਾਹੀ ਸੇਵਾਮੁਕਤ ਇੰਸਪੈਕਟਰ ਸੀ. ਆਈ. ਡੀ. ਵਿਭਾਗ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਬੋਬੀ ਕੌਸ਼ਲ, ਐਡ. ਰਿਤੇਸ਼ ਕਸ਼ਯਪ, ਉਮੇਸ਼ ਪਠਾਨੀਆ, ਸੁਖਦੇਵ ਰਾਜ ਮਹਾਜਨ, ਡੀ. ਸੀ. ਭਾਰਦਵਾਜ, ਪਵਨ ਮਹਿਤਾ, ਮੌਂਟੀ ਸ਼ਰਮਾ, ਕੈ. ਰਵਿੰਦਰ ਸ਼ਰਮਾ, ਸੁਰਿੰਦਰ ਟਿੰਡੀ, ਰਾਜਿੰਦਰ ਬੱਬੂ, ਅਰੁਣ ਕਸ਼ਯਪ, ਪਿ੍ੰ. ਰਾਜੇਸ਼ ਡਡਵਾਲ, ਸਤਵਿੰਦਰ ਮਹਿਤਾ, ਲੈਕਚਰਾਰ ਪਵਨ ਸਿੰਘ, ਲੈਕ. ਗੁਰਦਰਸ਼ਨ ਸਿੰਘ, ਸਦਾ ਰਾਮ, ਮਹਿੰਦਰ ਪੂਰੀ, ਦਲਜੀਤ ਬੱਬਲੂ ਆਦਿ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਦਾ ਸਮੂਹ ਸਟਾਫ਼ ਧਾਰਮਿਕ, ਰਾਜਨੀਤਿਕ, ਸਮਾਜਿਕ ਵਿੱਦਿਅਕ ਅਦਾਰਿਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਦਾਤਾਰਪੁਰੀ ਵਾਸੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਕੁਝ ਸਮਾ ਪਹਿਲਾਂ ਲੈਕਚਰਾਰ ਯੋਗੇਸ਼ ਸ਼ਰਮਾ ਦੇ ਪਿਤਾ ਸੇਵਾਮੁਕਤ ਪਿ੍ੰ. ਸਤਪਾਲ ਸੇਲ ਵੀ ਸਵ. ਸਿਧਾਰ ਗਏ ਸਨ | ਸਵ. ਮਾਤਾ ਪੂਰਣਿਮਾ ਸ਼ਰਮਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਲੈਕਚਰਾਰ ਯੋਗੇਸ਼ ਸੇਲ ਨੇ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬੰਬੋਵਾਲ ਵਿਖੇ ਵਿਸ਼ਵ ਮਧੂ ਮੱਖੀ ਦਿਵਸ ਮਨਾਇਆ ਅਗਲੀ ਖ਼ਬਰ ਐਨ. ਐਚ. ਐਮ. ਇੰਪਲਾਈਜ਼ ਯੂਨੀਅਨ ਵਲੋਂ ਮੰਗਾਂ ਦਾ ਹੱਲ ਨਾ ਹੋਣ 'ਤੇ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ
Ad Position 24