27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਆਦਿ ਧਰਮ ਮਿਸ਼ਨ ਵਲੋਂ ਪਿ੍ੰਸੀਪਲ ਸੰਤ ਧਰਮਪਾਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 25-05-2026
ਚੱਬੇਵਾਲ, 24 ਮਈ (ਰਾਜੀਵ ਭਾਰਦਵਾਜ)-ਸਿਹਤ ਤੇ ਸੰਗੀਤ ਲਈ ਮੁਫਤ ਸੇਵਾਵਾਂ ਨਿਭਾਅ ਰਹੇ ਧਾਮ ਚਾਨਣਪੁਰੀ ਸ਼ੇਰਗੜ ਦੇ ਸੰਚਾਲਕ ਸੰਤ ਧਰਮਪਾਲ ਪਿ੍ੰਸੀਪਲ (ਸੇਵਾਮੁਕਤ) ਨੂੰ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ.ਭਾਰਤ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਮਹਾਨ ਤਪੱਸਵੀ ਸੰਤ ਪਰਮਾਨੰਦ ਦੇ ਬਰਸੀ ਤੇ ਸੰਤ ਚਾਨਣ ਰਾਮ ਦੇ ਜਨਮ ਦਿਨ ਮੌਕੇ ਸੰਤ ਧਰਮਪਾਲ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਨੇ ਕਿਹਾ ਕਿ ਸੰਤ ਧਰਮਪਾਲ ਜੋ ਕਿ ਕੌਮ ਦੇ ਪੜੇ੍ਹ ਲਿਖੇ ਬੁੱਧੀਜੀਵੀ ਹਨ ਤੇ ਆਦਿ ਧਰਮੀ ਕੌਮ ਨੂੰ ਇਕ ਨਵੀਂ ਸੇਧ ਦੇ ਰਹੇ ਹਨ | ਇਸ ਮੌਕੇ ਸੰਤ ਸਰਵਣ ਦਾਸ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ.ਪੰਜਾਬ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਸਰਵਣ ਦਾਸ ਲੁਧਿਆਣਾ, ਸੰਤ ਬਲਵੀਰ ਦਾਸ ਸਾਹਰੀ, ਸੰਤ ਨਿਰੰਜਨੁ ਦਾਸ ਸ਼ੇਰਪੁਰ ਢਕੋਂ, ਸੰਤ ਬਲਵੰਤ ਸਿੰਘ ਡਿੰਗਰੀਆਂ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਜਗੀਰ ਸਿੰਘ ਸਰਬਤ ਭਲਾ ਆਸ਼ਰਮ ਨੰਦਾਚੌਰ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਪਵਨ ਦਾਸ ਤਾਜੇਵਾਲ,ਸੰਤ ਰਜੇਸ਼ ਦਾਸ ਬਜਵਾੜਾ, ਸੰਤ ਗੁਰਮੀਤ ਦਾਸ ਵੀ ਹਾਜ਼ਰ ਸਨ | ਸੰਤ ਧਰਮਪਾਲ ਵਲੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਤੇ ਆਏ ਹੋਏ ਸੰਤਾਂ ਮਹਾਂਪੁਰਸ਼ਾਂ, ਸਮਾਜਕ ਤੇ ਰਾਜਨੀਤਕ ਸ਼ਖ਼ਸੀਅਤਾਂ ਦਾ ਕੀਤੇ ਗਏ ਸਨਮਾਨ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਰਿੰਕੂ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਨੇ ਕੌਮੀ ਡੇਂਗੂ ਦਿਵਸ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ
Ad Position 24