22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਗੰਦਗੀ ਭਰੇ ਮਾਹੌਲ 'ਚ ਵਿਕਰੀ ਹੋ ਰਹੇ ਨੇ ਹੁਸ਼ਿਆਰਪੁਰ ਦੀ ਰਹੀਮਪੁਰ ਸਬਜ਼ੀ ਮੰਡੀ 'ਚ ਖਾਧ ਪਦਾਰਥ

Ad Position 21
No active advertisement
ਅਜੀਤ ਡੈਸਕ 26-05-2026

ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਸ਼ਹਿਰ ਦੀ ਰਹੀਮਪੁਰ ਸਬਜ਼ੀ ਮੰਡੀ 'ਚ ਮੱਖੀਆਂ, ਮੱਛਰਾਂ ਤੇ ਹੋਰ ਬੈਕਟੀਰੀਏ ਦੇ ਮਲ-ਮੂਤਰ ਵਾਲੇ ਖਾਣ-ਪਦਾਰਥਾਂ ਦੀ ਵਿਕਰੀ ਹੋ ਰਹੀ ਹੈ, ਜਿਸ ਕਾਰਨ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣਗੇ, ਪਰ ਸਭ ਕੁੱਝ ਜਾਣਦਿਆਂ ਸਰਕਾਰ ਤੇ ਮੰਤਰੀ, ਵਿਧਾਇਕ, ਮੰਡੀ ਬੋਰਡ, ਨਗਰ ਨਿਗਮ ਤੇ ਸਿਹਤ ਵਿਭਾਗ ਦੇ ਅਧਿਕਾਰੀ ਇਸ ਸੰਬੰਧੀ ਮੂਕ ਦਰਸ਼ਕ ਬਣੀ ਬੈਠੇ ਹਨ | ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਉਕਤ ਸਬਜ਼ੀ ਮੰਡੀ 'ਚ ਜਗ੍ਹਾ-ਜਗ੍ਹਾ ਫੈਲੀ ਗੰਦਗੀ ਨੂੰ ਲੈ ਕੇ ਮੰਡੀ ਬੋਰਡ, ਨਗਰ ਨਿਗਮ ਅਤੇ ਸਿਹਤ ਵਿਭਾਗ ਦੀ ਘਟੀਆ ਕਾਰਗੁਜ਼ਾਰੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਸਾਬਕਾ ਮੰਤਰੀ ਤੇ ਮੌਜੂਦਾ ਸਰਕਾਰ ਦੇ ਵਿਧਾਇਕ ਆਦਿ ਸਭ ਸ਼ਹਿਰ 'ਚ ਮੌਜੂਦ ਹਨ, ਪਰ ਇਹ ਹੁਸ਼ਿਆਰਪੁਰ ਵਾਸੀਆਂ ਲਈ ਸ਼ਹਿਰ ਅੰਦਰ ਸਾਫ਼-ਸੁਥਰੀ ਸਬਜ਼ੀ ਮੰਡੀ ਦਾ ਵੀ ਚੰਗਾ ਪ੍ਰਬੰਧ ਨਹੀਂ ਕਰਵਾ ਸਕੇ | ਜਿਸ ਤਰ੍ਹਾਂ ਉਕਤ ਮੰਡੀ ਅੰਦਰ ਹਾਲਾਤ ਹਨ, ਉਹ ਤੰਦਰੁਸਤੀ ਤੋਂ ਕੋਹਾਂ ਦੂਰ ਨਜ਼ਰ ਆ ਰਹੇ ਹਨ | ਧੀਮਾਨ ਨੇ ਕਿਹਾ ਕਿ ਇਹ ਮੰਡੀ ਕਰੋੜਾਂ ਰੁਪਏ ਟੈਕਸ ਦੇ ਰੂਪ 'ਚ ਕਿਸਾਨਾਂ, ਸਬਜ਼ੀ ਵਿਕ੍ਰੇਤਾਵਾਂ ਤੇ ਆੜ੍ਹਤ ਆਦਿ ਇਕੱਠਾ ਕਰਦੀ ਹੈ, ਪਰ ਇੰਝ ਲਗਦਾ ਹੈ ਇਹ ਕਰੋੜਾਂ ਰੁਪਏ ਭਿ੍ਸ਼ਟਾਚਾਰੀਆਂ ਦੇ ਮੂੰਹ 'ਚ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਬਦਬੂ ਮਾਰਦੀ ਗੰਦਗੀ ਦੇ ਢੇਰ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਦਫ਼ਤਰ ਦੇ ਹੀ ਪਿੱਛੇ ਲੱਗੇ ਪਏ ਹਨ, ਪਰ ਸਭ ਕੁੱਝ ਜਾਣਦਿਆਂ ਵੀ ਇਥੇ ਸਫ਼ਾਈ ਦਾ ਨਾਮੋ-ਨਿਸ਼ਾਨ ਤੱਕ ਨਹੀਂ ਹੈ | ਧੀਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸੰਬੰਧੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਇਕ ਪਟੀਸ਼ਨ ਪਾਈ ਹੋਈ ਹੈ, ਪਰ ਅਜੇ ਮੰਡੀ ਬੋਰਡ ਤੋਂ ਜਵਾਬ ਹੀ ਮੰਗਣ ਤੱਕ ਸੀਮਿਤ ਹੈ | ਉਨ੍ਹਾਂ ਕਿਹਾ ਕਿ ਮੰਡੀ ਦੇ ਹਾਲਾਤ ਮੂਲ ਸੰਵਿਧਾਨਕ ਅਧਿਕਾਰਾਂ ਦੀ ਧਾਰਾ-21 ਰਾਈਟ ਟੂ ਹੈਲਥ, ਮਨੁੱਖੀ ਅਧਿਕਾਰਾਂ, ਸਵੱਛਤਾ ਮਿਸ਼ਨ ਆਦਿ ਸਭ ਦਾ ਉਲੰਘਣਾ ਹੈ | ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਮੰਡੀ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਲਿਖ ਕੇ ਧਿਆਨ ਦਿਵਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਮੰਡੀ ਦੀਆਂ ਤਸਵੀਰਾਂ ਕੇਂਦਰ ਸਰਕਾਰ ਤੇ ਵਿਸ਼ਵ ਸਿਹਤ ਸੰਸਥਾ ਨੂੰ ਭੇਜੀਆਂ ਜਾ ਰਹੀਆਂ ਹਨ ਤੇ ਐਕਸ ਅਕਾਊਾਟ ਰਾਹੀਂ ਅਨੇਕਾ ਥਾਵਾਂ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਭੇਜੀਆਂ ਜਾ ਚੁੱਕੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਰੈਲਮਾਜਰਾ ਵਿਖੇ ਨੀਲੇ ਕਾਰਡ ਧਾਰਕਾਂ ਨੂੰ 350 ਸਰਕਾਰੀ ਰਾਸ਼ਨ ਕਿੱਟਾਂ ਵੰਡਣ ਦੀ ਸ਼ੁਰੂਆਤ-ਸਰਪੰਚ ਸਿਕੰਦਰ ਸਿੰਘ ਅਗਲੀ ਖ਼ਬਰ ਦਫ਼ਤਰੀ ਸਮੇਂ 'ਚ ਤਬਦੀਲੀ : ਸਵੇਰੇ 7:25 ਵਜੇ ਦਫ਼ਤਰ ਪਹੁੰਚੇ ਡਿਪਟੀ ਕਮਿਸ਼ਨਰ
Ad Position 24