21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਜਨਰਲ ਸਕੱਤਰ ਸਾਹੀ ਵਲੋਂ ਸਚਿਨ ਪਾਇਲਟ ਨਾਲ ਮੁਲਾਕਾਤ

ਤਲਵਾੜਾ, 21 ਅਕਤੂਬਰ (ਮਹਿਤਾ)- ਪਿਛਲੇ ਦਿਨੀਂ ਇੱਕ ਸਮਾਗਮ ਦੌਰਾਨ ਜਨਰਲ ਸਕੱਤਰ ਪੰਜਾਬ ਸੋਨੀਆ ਗਾਂਧੀ ਨਾਲ ਇੰਡੀਆ ਐਸੋਸੀਏਸ਼ਨ ਸ. ਤਿਰਲੋਕ ਸਿੰਘ ਸਾਹੀ ਸੇਵਾ ਮੁਕਤ ਇੰਸਪੈਕਟਰ ਸੀ.

Ad Position 21
No active advertisement
ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੂੰ ਬੁੱਕੇ ਭੇਟ ਕਰਦੇ ਹੋਏ ਜਨਰਲ ਸਕੱਤਰ ਤਰਲੋਕ ਸਿੰਘ ਸਾਹੀ ਸੇਵਾਮੁਕਤ ਸੀ. ਆਈ. ਡੀ. ਇੰਸਪੈਕਟਰ। ਅਜੀਤ ਤਸਵੀਰ 22-10-2026
ਤਲਵਾੜਾ, 21 ਅਕਤੂਬਰ (ਮਹਿਤਾ)- ਪਿਛਲੇ ਦਿਨੀਂ ਇੱਕ ਸਮਾਗਮ ਦੌਰਾਨ ਜਨਰਲ ਸਕੱਤਰ ਪੰਜਾਬ ਸੋਨੀਆ ਗਾਂਧੀ ਨਾਲ ਇੰਡੀਆ ਐਸੋਸੀਏਸ਼ਨ ਸ. ਤਿਰਲੋਕ ਸਿੰਘ ਸਾਹੀ ਸੇਵਾ ਮੁਕਤ ਇੰਸਪੈਕਟਰ ਸੀ. ਆਈ. ਡੀ. ਵਿਭਾਗ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ। ਸਾਹੀ ਨੇ ਪਾਇਲਟ ਹਲਕਾ ਦਸੂਹਾ ਦੀਆਂ ਵੱਖ-ਵੱਖ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਇਆ। ਪਾਇਲਟ ਨੇ ਸਾਹੀ ਨੂੰ ਭਰਪੂਰ ਭਰੋਸਾ ਦਿੱਤਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਆਉਂਦਿਆਂ ਹੀ ਹਲਕਾ ਦਸੂਹਾ ਦੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਜਨਰਲ ਸਕੱਤਰ ਸਾਹੀ ਨੇ ਪੰਜਾਬ ਇੰਚਾਰਜ ਸਚਿਨ ਪਾਇਲਟ ਨਾਲ ਦਸੂਹਾ ਹਲਕੇ ਦੇ ਮੌਜੂਦਾ ਹਾਲਾਤਾਂ ਵਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਵਾਈਸ ਪ੍ਰਧਾਨ ਯੂਥ ਕਾਂਗਰਸ ਹਲਕਾ ਦਸੂਹਾ ਸਿਮਰਨਜੀਤ ਸਿੰਘ ਸਾਹੀ, ਜਗਪਾਲ ਸਿੰਘ ਬਾਜਵਾ ਵਾਈਸ ਪ੍ਰਧਾਨ ਬਲਾਕ ਕਾਂਗਰਸ ਦਸੂਹਾ, ਸਾਬਕਾ ਸਰਪੰਚ ਗੁਰਦੇਵ ਸਿੰਘ ਸਾਹੀ, ਭੁਪਿੰਦਰ ਸਿੰਘ, ਜਗਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਸਹਿਰਾ ਕਮੇਟੀ ਪ੍ਰਧਾਨ ਸ਼ੁਭਮ ਬਿੱਲਾ ਦੀ ਅਗਵਾਈ ਹੇਠ ਟਾਂਡਾ ’ਚ ਮਨਾਇਆ ਦੁਸਹਿਰੇ ਦਾ ਤਿਉਹਾਰ ਅਗਲੀ ਖ਼ਬਰ ਜਨਰਲ ਸਕੱਤਰ ਸਾਹੀ ਨੇ ਕਾਮਾਹੀ ਦੇਵੀ ਦੇ ਦੁਸਹਿਰਾ ਉਤਸਵ ’ਚ ਹਾਜ਼ਰੀ ਲਵਾਈ
Ad Position 24