ਜਨਰਲ ਸਕੱਤਰ ਸਾਹੀ ਨੇ ਕਾਮਾਹੀ ਦੇਵੀ ਦੇ ਦੁਸਹਿਰਾ ਉਤਸਵ ’ਚ ਹਾਜ਼ਰੀ ਲਵਾਈ
ਤਲਵਾੜਾ, 21 ਅਕਤੂਬਰ (ਮਹਿਤਾ)- ਕਾਮਾਹੀ ਦੇਵੀ ਦਾ ਦੁਸ਼ਹਿਰਾ ਉਤਸਵ ਪੂਰੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੁਸ਼ਹਿਰਾ ਉਤਸਵ ਕਾਮਾਕਸ਼ੀ ਦੇਵੀ ਮੰਦਰ ਦੇ ਮਹੰਤ ਸ੍ਰੀ 108 ਰਾਜ ਗਿਰੀ ਮਹਾਰਾਜ ਦੀ ਅਗਵਾਈ ਵਿਚ ਕਰਵਾਇਆ ਗਿਆ।
ਤਲਵਾੜਾ, 21 ਅਕਤੂਬਰ (ਮਹਿਤਾ)- ਕਾਮਾਹੀ ਦੇਵੀ ਦਾ ਦੁਸ਼ਹਿਰਾ ਉਤਸਵ ਪੂਰੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੁਸ਼ਹਿਰਾ ਉਤਸਵ ਕਾਮਾਕਸ਼ੀ ਦੇਵੀ ਮੰਦਰ ਦੇ ਮਹੰਤ ਸ੍ਰੀ 108 ਰਾਜ ਗਿਰੀ ਮਹਾਰਾਜ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਦੁਸਹਿਰਾ ਉਤਸਵ ’ਚ ਜਨਰਲ ਸਕੱਤਰ ਪੰਜਾਬ ਸੋਨੀਆ ਗਾਂਧੀ ਆਲ ਇੰਡੀਆ ਐਸੋਸੀਏਸ਼ਨ ਸ. ਤਰਲੋਕ ਸਿੰਘ ਸਾਹੀ ਉਚੇਚੇ ਤੌਰ ’ਤੇ ਹਾਜਰੀ ਲਗਵਾਉਣ ਪਹੁੰਚੇ। ਇਸ ਦੁਸਹਿਰਾ ਉਤਸਵ ’ਚ ਵੱਖ-ਵੱਖ ਖੇਤਰਾਂ ਵਿਚੋਂ ਪਹੁੰਚੇ ਕਲਾਕਾਰਾਂ ਵਲੋਂ ਝਾਕੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਮਹੰਤ ਰਾਜ ਗਿਰੀ ਨੇ ਜਨਰਲ ਸਕੱਤਰ ਸਾਹੀ, ਕਲਾਕਾਰਾਂ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸੁਭਾਸ਼, ਸ਼ਾਮ ਮੂਰਾਰੀ, ਸੂਰਜ ਸ਼ਰਮਾ, ਸੁਰਿੰਦਰ ਸ਼ਰਮਾ, ਗੋਪਾਲ ਸ਼ਰਮਾ, ਅਰੁਣ ਸ਼ਰਮਾ, ਅਜੈ ਸ਼ਾਸਤਰੀ, ਡਾ. ਰਵਿੰਦਰ, ਸਿਮਰਨਜੀਤ ਸਿੰਘ ਸਾਹੀ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਰਾਮ ਭਗਤ ਹਾਜਰ ਸਨ।