ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜੇ.ਐੱਸ.ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ 'ਚ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪੈਟਰਨ ਪਰਮਜੀਤ ਸਿੰਘ ਸਚਦੇਵਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਪੁੱਤਰ ਰਣਵੀਰ ਸਿੰਘ ਸਚਦੇਵਾ ਦਾ ਜਨਮ ਦਿਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਮਨਾਇਆ | ਇਸ ਮੌਕੇ ਸਕੂਲ ਦੇ ਸਪੈਸ਼ਲ ਬੱਚਿਆਂ, ਸਕੂਲ ਸਟਾਫ਼, ਡਿਪਲੋਮਾ ਵਿਦਿਆਰਥੀਆਂ ਅਤੇ ਆਸ਼ਾ ਦੀਪ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਲਈ ਲੰਗਰ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੌਰਾਨ ਸਪੈਸ਼ਲ ਬੱਚਿਆਂ ਨਾਲ ਕੇਕ ਕੱਟ ਕੇ ਜਨਮ ਦਿਨ ਮਨਾਇਆ | ਰਣਵੀਰ ਸਿੰਘ ਸਚਦੇਵਾ ਦੇ ਦੋਸਤ ਦਿਰੇਜ ਬਲਚੰਦਾਨੀ ਨੇ ਸਕੂਲ ਲਈ 11,000 ਰੁਪਏ ਦੀ ਰਾਸ਼ੀ ਦਾਨ ਕੀਤੀ ਗਈ | ਇਸ ਸਹਿਯੋਗ ਲਈ ਸਕੂਲ ਪ੍ਰਬੰਧਨ ਅਤੇ ਸੁਸਾਇਟੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹਰਬੰਸ ਸਿੰਘ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਨਾਲ ਸਮਾਂ ਬਿਤਾਉਣਾ ਅਤੇ ਉਨ੍ਹਾਂ ਦੀਆਂ ਖ਼ੁਸ਼ੀਆਂ 'ਚ ਸ਼ਾਮਲ ਹੋਣਾ ਇਕ ਮਹਾਨ ਸੇਵਾ ਹੈ | ਉਨ੍ਹਾਂ ਪਰਮਜੀਤ ਸਿੰਘ ਸਚਦੇਵਾ, ਦਿਰੇਜ ਬਲਚੰਦਾਨੀ ਅਤੇ ਉਨ੍ਹਾਂ ਦਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਸ਼ਾ ਕਿਰਨ ਸਪੈਸ਼ਲ ਸਕੂਲ ਹਮੇਸ਼ਾ ਤੋਂ ਸਪੈਸ਼ਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਦਾ ਆ ਰਿਹਾ ਹੈ | ਇਸ ਮੌਕੇ ਪਰਮਜੀਤ ਸਿੰਘ ਸਚਦੇਵਾ ਤੋਂ ਇਲਾਵਾ ਉਨ੍ਹਾਂ ਦੀ ਮਾਤਾ ਇੰਦਰਜੀਤ ਕੌਰ, ਉਨ੍ਹਾਂ ਦੀ ਪਤਨੀ ਡਿੰਪੀ ਸਚਦੇਵਾ, ਨੂੰ ਹ ਤਨੀਸ਼ਾ, ਪੋਤੀਆਂ ਤਮਾਰਾ, ਰਿਸ਼ੀਲ ਸਮੇਤ ਸੁਸਾਇਟੀ ਦੇ ਸਕੱਤਰ ਕਰਨਲ ਗੁਰਮੀਤ ਸਿੰਘ, ਮਲਕੀਤ ਸਿੰਘ, ਹਮੇਸ਼ ਤਲਵਾੜ, ਰਾਮ ਆਸਰਾ, ਹਰੀਸ਼ ਠਾਕੁਰ, ਅਨੀਤਾ ਤਲਵਾੜ, ਸਿਨਿਟਾ ਬਲਚੰਦਾਨੀ, ਸ਼ਸ਼ਾਂਕ ਬਾਲੀ, ਬੋਇਲਾ ਗੁਲਾਟੀ, ਸਾਨਿਨ ਬਾਲੀ, ਆਇਰਾ ਬਲਚੰਦਾਨੀ, ਪਿ੍ੰ. ਸ਼ੈਲੀ ਸ਼ਰਮਾ, ਪ੍ਰੇਮ ਕੁਮਾਰ, ਵਾਇਸ ਪਿ੍ੰ. ਇੰਦੂ ਬਾਲਾ ਆਦਿ ਹਾਜ਼ਰ ਸਨ |