ਟਾਂਡਾ ਉੜਮੁੜ, 27 ਮਈ (ਭਗਵਾਨ ਸਿੰਘ ਸੈਣੀ)-ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਭਾਰਤੀ ਭਾਸ਼ਾ ਸਮਰ ਕੈਂਪ 2026 ਦੀ ਬੜੀ ਦਿਲਚਸਪ ਸ਼ੁਰੂਆਤ ਕੀਤੀ ਗਈ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਹੇਠ ਇਹ ਸਮਰ ਕੈਂਪ ਆਯੋਜਿਤ ਕੀਤਾ ਗਿਆ | ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਦੱਸਿਆ ਕਿ ਸੀ.ਬੀ.ਐਸ.ਈ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਭਾਰਤ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚੋਂ ਕਿਸੇ ਇੱਕ ਦੀ ਚੋਣ ਕਰਕੇ ਬੱਚਿਆਂ ਨੂੰ ਉਸ ਦੇ ਬਾਰੇ ਜਾਣਕਾਰੀ ਦੇਣਾ ਹੀ ਇਸ ਸਮਰ ਕੈਂਪ ਦਾ ਮਕਸਦ ਹੈ | ਉਨ੍ਹਾਂ ਦੱਸਿਆ ਕਿ ਇਹ ਸਮਰ ਕੈਂਪ ਦੇ ਮੌਕੇ ਸਕੂਲ ਦੇ ਰਿਸੋਰਸ ਕੋਡੀਨੇਟਰ ਬਿਕਰਮਜੀਤ ਸਿੰਘ ਭੇਲਾ, ਸੀ.ਸੀ.ਏ ਕੋਆਰਡੀਨੇਟਰ ਸੁਮਿਤ ਕੌਰ ਅਤੇ ਸਕੂਲ ਦੇ ਅਧਿਆਪਕਾ ਪ੍ਰਭਜੀਤ ਕੌਰ ਬੋਪਾਰਾਏ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ, ਜਿਸ ਵਿਚ ਉਨ੍ਹਾਂ ਨੇ ਬੱਚਿਆਂ ਨੂੰ ਮਰਾਠੀ ਭਾਸ਼ਾ ਦੇ ਸ਼ਬਦਾਂ ਬਾਰੇ ਦੱਸਿਆ ਗਿਆ ਅਤੇ ਬੋਲੇ ਜਾਣ ਵਾਲੇ ਆਮ ਗੱਲਬਾਤ ਵਾਲੇ ਵਾਕਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ | ਇਸ ਮੌਕੇ ਤੇ ਅਲੱਗ-ਅਲੱਗ ਗਤੀਵਿਧੀਆਂ ਬੱਚਿਆਂ ਵੱਲੋਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿਚ ਰੋਲ ਪਲੇ, ਸ਼ਬਦਾਂ ਦੀ ਪਛਾਣ ਅਤੇ ਆਪਸੀ ਵਾਰਤਾਲਾਪ ਆਦਿ ਸ਼ਾਮਿਲ ਸਨ | ਪਿ੍ੰਸੀਪਲ ਸੰਗਰ ਨੇ ਦੱਸਿਆ ਕਿ ਸੀ.ਬੀ.ਐਸ.ਈ ਬੋਰਡ ਦੇ ਨਿਰਦੇਸ਼ਾਂ ਦੇ ਅਨੁਸਾਰ ਇਹ ਸਮਰ ਕੈਂਪ ਪੂਰੇ ਸੱਤ ਦਿਨ ਤੱਕ ਚੱਲੇਗਾ, ਜਿਸ ਦੇ ਵਿਚ ਭਾਰਤ ਦੇ ਕਿਸੇ ਅਲੱਗ ਖੇਤਰ ਦੀ ਚੁਣੀ ਹੋਈ ਭਾਸ਼ਾ ਦੇ ਮਾਧਿਅਮ ਰਾਹੀਂ ਅਲੱਗ ਅਲੱਗ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਅੱਜ ਪਹਿਲੇ ਦਿਨ ਦੀ ਐਕਟੀਵਿਟੀਆਂ ਦੇ ਅਧੀਨ ਬੱਚਿਆਂ ਨੂੰ ਮਰਾਠੀ ਭਾਸ਼ਾ ਵਿਚ ਸ਼ੁੱਭਕਾਮਨਾਵਾਂ ਦੇ ਪ੍ਰਗਟਾਵੇ, ਵਰਨਮਾਲਾ, ਨੰਬਰਾਂ ਅਤੇ ਦਸਤਖ਼ਤ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਜਗਬੰਧਨ ਸਿੰਘ, ਰਾਜਵੀਰ ਕੌਰ, ਰਾਜਵਿੰਦਰ ਕੌਰ, ਅਮਰਜੀਤ ਕੌਰ ਸੈਣੀ, ਬਲਜੀਤ ਕੌਰ, ਕੰਚਨ, ਪਰਮਜੀਤ, ਸੁਰੇਸ਼, ਵਿਸ਼ਾਲੀ, ਨੇਹਾ, ਗੁਰਪ੍ਰੀਤ, ਆਰਤੀ, ਸ਼ਿਲਪਾ, ਸੁਮਨ, ਵੀਨਾ, ਕੁਲਦੀਪ, ਬਲਦੇਵ ਪੰਕਜ, ਗੁਰਦੇਵ, ਅਜੇ, ਹਰਜੀਤ ਅਤੇ ਬਾਕੀ ਸਟਾਫ਼ ਵੀ ਮੌਜੂਦ ਸੀ |