ਸੈਲਾ ਖ਼ੁਰਦ, 27 ਮਈ (ਹਰਵਿੰਦਰ ਸਿੰਘ ਬੰਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਖੇ ਪਿ੍ੰ. ਹਰਬਿਲਾਸ ਬੰਗਾ, ਸਮੂਹ ਸਟਾਫ਼ ਅਤੇ ਮੀਰੀ ਪੀਰੀ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਬੀ.ਐੱਸ.ਐਫ ਵਲੋਂ ਅਕੈਡਮੀਆਂ ਦੀ ਕਰਵਾਈ ਜਾਂਦੀ ਫੁੱਟਬਾਲ ਚੈਂਪੀਅਨਸ਼ਿਪ ਅੰਡਰ-17 'ਚ ਚੈਂਪੀਅਨ ਰਹੀ ਫੁੱਟਬਾਲ ਅਕੈਡਮੀ ਪੱਦੀ ਸੂਰਾ ਸਿੰਘ ਦੇ ਖਿਡਾਰੀਆਂ ਅਤੇ ਕੋਚਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰ. ਹਰਬਿਲਾਸ ਬੰਗਾ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੰਦਰੁਸਤ ਜੀਵਨ ਬਤੀਤ ਕਰਨ ਲਈ ਖੇਡਾਂ ਨਾਲ ਜੁੜਣਾ ਚਾਹੀਦਾ ਹੈ | ਇਸ ਮੌਕੇ ਇਕਬਾਲ ਸਿੰਘ ਖੇੜਾ ਨੇ ਪਿ੍ੰਸੀਪਲ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਫੁੱਟਬਾਲ ਅਕੈਡਮੀ ਨੂੰ ਉਚਾਈਆਂ 'ਤੇ ਪਹੁੰਚਾਉਣ ਲਈ ਮੀਰੀ ਪੀਰੀ ਸਪੋਰਟਸ ਕਲੱਬ ਵੱਲੋਂ ਐਨ.ਆਰ. ਆਈ ਭਰਾਵਾਂ ਦੇ ਸਹਿਯੋਗ ਨਾਲ ਹਰ ਬਣਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਰਹੇਗੀ | ਇਸ ਮੌਕੇ ਸਰਪੰਚ ਜਰਨੈਲ ਸਿੰਘ ,ਇੰਦਰਜੀਤ ਸਿੰਘ ਸਲੇਮਪੁਰ, ਗੁਰਕਿਰਪਾਲ ਸਿੰਘ ਖਟਕੜ, ਬਾਬਾ ਹਰਜਿੰਦਰ ਸਿੰਘ ਖ਼ਾਲਸਾ, ਨੰਬਰਦਾਰ ਇਕਬਾਲ ਸਿੰਘ, ਸੁਰਜੀਤ ਸਿੰਘ ਗਿੱਲ, ਲੈਕ ਮਨੋਜ ਕੁਮਾਰ ਪੰਮਾ, ਲੈਕ ਜਸਵੀਰ ਸਿੰਘ, ਲੈਕ ਰਾਜ ਕੁਮਾਰ, ਲੈਕ ਸੁਨੀਤਾ ਕੁਮਾਰੀ, ਲੈਕ ਕਿਰਨ ਬਾਲਾ, ਸਰਬਜੀਤ ਸਿੰਘ ਸਹੋਤਾ, ਕੋਚ ਜੈ ਪਾਲ ਡਾਣਸੀਵਾਲ, ਨਰਿੰਦਰ ਸਿੰਘ ਸਹੋਤਾ, ਅਮਰਜੀਤ ਸਿੰਘ ਜਾਂਗਲੀਆਣਾ, ਭਾਈ ਰਣਜੋਧ ਸਿੰਘ ਨਡਾਲੋਂ, ਅਮਰੀਕ ਸਿੰਘ, ਪੰਚ ਰਾਜਵਿੰਦਰ ਸਿੰਘ ਪੰਚ ਕੇਵਲ ਸਿੰਘ ਖ਼ਾਲਸਾ, ਜਸਕੀਰਤ ਸਿੰਘ, ਲੈਕ ਪਰਮਜੀਤ ਕੌਰ, ਲੈਕ ਰਜਨੀ, ਅਵਿਨਾਸ਼ ਕੌਰ, ਹਰਜੀਤ ਸਿੰਘ, ਗੁਰਿੰਦਰ ਸਿੰਘ, ਰੁਪਿੰਦਰ ਕੌਰ, ਸੁਨੀਤਾ ਰਾਣੀ, ਮਹਿੰਦਰ ਕੌਰ, ਪ੍ਰਵੀਨ ਭੱਲਾ, ਸੁਖਬੀਰ ਸਿੰਘ, ਰਿਸ਼ੀ ਕੁਮਾਰ, ਹਰਵਿੰਦਰ ਸਿੰਘ, ਸੁਰੇਖਾ, ਮਨਜੀਤ ਸਿੰਘ, ਕੁਲਦੀਪ ਕੌਰ, ਹਰਵਿੰਦਰ ਕੌਰ, ਰਜਨੀ, ਰਾਜਦੀਪ ਕੌਰ, ਸੰਦੀਪ ਕੌਰ, ਗਰਵਿੰਦਰ ਕੌਰ, ਸ਼ਿਵਾਨੀ, ਵਿਨੋਦ ਕੁਮਾਰ, ਵਿਵੇਕ ਧੀਮਾਨ, ਮਮਤਾ ਰਾਣੀ, ਨੀਤਾ ਰਾਣੀ ਪ੍ਰਭਾ ਆਦਿ ਹਾਜ਼ਰ ਸਨ |