ਦਸੂਹਾ, 27 ਮਈ (ਭੁੱਲਰ)- ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਗੁਰਵੰਸ਼ ਸਿੰਘ ਅਤੇ ਗੁਰਨਾਜ਼ ਕੌਰ ਸੰਧੂ ਨੇ ਵਰਲਡ ਰਿਕਾਰਡਜ਼ ਆਫ਼ ਐਕਸੀਲੈਂਸ ਵਿਚ ਦਰਜ ਕੀਤਾ ਗਿਆ ਹੈ | ਪਿ੍ੰਸੀਪਲ ਅੰਜੂ ਧਵਨ ਨੇ ਦੱਸਿਆ ਕਿ ਗੁਰਵੰਸ਼ ਨੇ ਮਾਤਰ 7 ਮਿੰਟ 55 ਸਕਿੰਟ ਵਿਚ 100 ਬੁਝਾਰਤਾਂ ਅਤੇ ਗੁਰਨਾਜ਼ ਕੌਰ ਸੰਧੂ ਨੇ 4 ਮਿੰਟ 54 ਸਕਿੰਟ ਵਿਚ 50 ਬੁਝਾਰਤਾਂ ਦੇ ਉੱਤਰ ਦੇ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਕੀਤਾ | ਇਸ ਪ੍ਰਾਪਤੀ ਨਾਲ ਨਾ ਕੇਵਲ ਸਕੂਲ ਦਾ ਬਲਕਿ ਪੂਰੇ ਖੇਤਰ ਦਾ ਨਾਮ ਰੌਸ਼ਨ ਹੋਇਆ ਹੈ | ਗੁਰਵੰਸ਼ ਸਿੰਘ ਅਤੇ ਗੁਰਨਾਜ਼ ਕੌਰ ਸੰਧੂ ਨੇ ਆਪਣੀ ਪ੍ਰਤਿਭਾ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਹ ਸਾਬਤ ਕਰ ਦਿੱਤਾ ਕਿ ਲਗਾਤਾਰ ਕੋਸ਼ਿਸ਼ ਅਤੇ ਸਮਰਪਣ ਨਾਲ ਕਿਸੇ ਵੀ ਨਿਸ਼ਾਨੇ ਨੂੰ ਹਾਸਲ ਕੀਤਾ ਜਾ ਸਕਦਾ ਹੈ | ਉਨ੍ਹਾਂ ਦੀ ਇਸ ਪ੍ਰਾਪਤੀ ਤੋਂ ਦੂਜੇ ਵਿਦਿਆਰਥੀਆਂ ਨੂੰ ਵੀ ਪੇ੍ਰਰਨਾ ਮਿਲੇਗੀ | ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਵਾਇਸ ਪ੍ਰੈਜ਼ੀਡੈਂਟ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਨੇ ਕਿਹਾ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਅਤੇ ਬਿਹਤਰ ਮੰਚ ਪ੍ਰਦਾਨ ਕਰਨ ਲਈ ਵਚਨਬੱਧ ਹੈ |