08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਬਿਸਤ ਦੁਆਬ ਨਹਿਰ ਨੂੰ ਸੰਭਾਲਣ ਲਈ ਅਣਗਹਿਲੀਆਂ ਵੱਲ ਧਿਆਨ ਦੇਣ ਦੀ ਮੰਗ-ਧੀਮਾਨ

Ad Position 21
No active advertisement
ਅਜੀਤ ਡੈਸਕ 02-06-2026
ਕੋਟਫ਼ਤੂਹੀ, 1 ਜੂਨ (ਅਵਤਾਰ ਸਿੰਘ ਅਟਵਾਲ)-ਦੁਆਬੇ ਦੀ ਧਰਤੀ ਨੂੰ ਖ਼ੁਸ਼ਹਾਲ ਬਣਾਉਣ ਲਈ ਲਗਪਗ 1952 ਵਿਚ ਉਸਾਰੀ ਗਈ ਬਿਸਤ ਦੁਆਬ ਨਹਿਰ ਦੀ ਹਾਲਤ ਪਿਛਲੇ 74 ਸਾਲਾਂ 'ਚ ਸੁਧਰਨ ਦੀ ਥਾਂ ਖਸਤਾ ਹੋ ਰਹੀ ਹੈ | ਇਹ ਨਹਿਰ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ ਲਈ ਕਿਸਾਨਾਂ ਨੂੰ ਅਤੇ ਧਰਤੀ ਦੇ ਪਾਣੀ ਦਾ ਲੇਬਲ ਸਥਿਰ ਰਖਣ ਲਈ ਬੜੀ ਮਜ਼ਬੂਤੀ ਨਾਲ ਉਸਾਰੀ ਗਈ ਸੀ ਤੇ ਅੱਜ ਤੋਂ ਲੈ ਕੇ ਪਿਛਲੇ 60 ਸਾਲਾਂ ਵਿਚ ਜਿੰਨੀ ਮਜ਼ਬੂਤੀ ਸੀ, ਉਹ ਵਧਣ ਦੀ ਥਾਂ ਫੈਲੇ ਭਿ੍ਸ਼ਟਾਚਾਰ ਨੇ ਇਸ ਦਾ ਬਹੁਤ ਵੱਡਾ ਨੁਕਸਾਨ ਕੀਤਾ | ਇਸ ਸੰਬੰਧ 'ਚ ਲੇਬਰ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ, ਲਹਿੰਬਰ ਸਿੰਘ ਤੇ ਜਸਵਿੰਦਰ ਕੁਮਾਰ ਨੇ ਨਹਿਰ ਪ੍ਰਤੀ ਵਰਤੀਆਂ ਜਾ ਰਹੀਆਂ ਅਣਗਹਿਲੀਆਂ ਅਤੇ ਇਸ ਦੇ ਕੰਮਾਂ 'ਚ ਫੈਲੇ ਭਿ੍ਸ਼ਟਾਚਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਇਹ ਨਹਿਰ ਚਾਰ ਜ਼ਿਲਿ੍ਹਆਂ 'ਚ ਕੁਲ ਲਗਪਗ 1,55,085 ਹੈਕਟੇਅਰ ਏਰੀਏ ਨੂੰ ਸਿੰਚਾਈ ਕਰਦੀ ਹੈ, ਨਹਿਰ ਉੱਪਰ ਕੰਮ ਕਰਦੇ ਬੇਲਦਾਰ ਜੋ ਨਹਿਰ ਨੂੰ ਸਾਫ਼ ਰੱਖਦੇ ਸਨ, ਨਹਿਰ ਕਿਨਾਰੇ ਮਿੱਟੀ ਦੇ ਡੋਲ੍ਹੇ ਬਣਾਏ ਸਨ, ਹਰੇਕ ਸੈਫਨ, ਪੁਲ ਉੱਪਰ ਸੈਫਟੀ ਗਰਿਲਾਂ ਲੱਗੀਆਂ ਹੁੰਦੀਆਂ ਸਨ ਉਹ ਸਭ ਖ਼ਤਮ ਹੋ ਗਿਆ | ਹੁਣ ਨਹਿਰ ਭਿ੍ਸ਼ਟਾਚਾਰੀਆਂ ਤੇ ਸਰਕਾਰਾਂ ਨੇ ਹੱਥਾਂ 'ਚ ਆ ਜਾਣ ਕਾਰਨ ਸਭ ਖ਼ਤਮ ਹੋ ਗਿਆ | ਸਰਕਾਰ ਵਲੋ ਹੁਣ ਜੋ ਨਹਿਰ ਦਾ ਨਵੀਨੀਕਰਨ ਕਰ ਕੇ ਕਰੋੜਾਂ ਰੁਪਇਆ ਲਗਾਇਆ ਹੈ, ਜਿਸ ਦੀ ਕੋਈ ਜ਼ਰੂਰਤ ਨਹੀਂ ਸੀ | ਹੁਣ ਹਾਲਾਤ ਇਹ ਹਨ ਕਿ ਸੈਫਨਾ, ਪੁਲਾਂ ਉੱਪਰ ਲੱਗੀਆਂ ਸੈਫਟੀ ਗਰਿਲਾਂ ਚÏਰਾਂ ਦੀ ਭੇਟ ਚੜ੍ਹ ਗਈਆਂ, ਜਿਥੇ ਪੁਲ ਬਣੇ ਹਨ ਉਨ੍ਹਾਂ ਦੇ ਆਲੇ ਦੁਆਲੇ ਮਿੱਟੀ ਦੇ ਬੋਰੇ ਲਗਾ ਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ, ਨਹਿਰ ਦੀਆਂ ਪਟੜੀਆਂ ਤੇ ਆਲੇ ਦੁਆਲੇ ਪੂਰੀ ਤਰ੍ਹਾਂ ਨਜਾਇਜ਼ ਕਬਜੇਧਾਰੀ ਰਾਜਨੀਤੀਵਾਨਾਂ ਦੀ ਸ਼ਹਿ ਉੱਪਰ ਕਬਜ਼ੇ ਕਰ ਕੇ ਬੈਠੇ ਹਨ ਤੇ ਇਹ ਸਾਰਾ ਧੰਦਾ ਜੇਬਾਂ ਭਰਨ ਲਈ ਚਲ ਰਿਹਾ ਹੈ | ਲੋੜ ਹੈ ਸਾਨੂੰ ਜਾਗਰੂਕ ਹੋਣ ਤਾਂ ਹੀ ਅਸੀਂ ਨਹਿਰ ਨੂੰ ਬਚਾ ਸਕਾਂਗੇ |
Ad Position 22
No active advertisement
ਪਿਛਲੀ ਖ਼ਬਰ ਜਲਾਲਪੁਰ ਵਿਚ ਲਗਾਏ ਦਰੱਖ਼ਤ ਕੱਟੇ ਜਾਣ ਦੇ ਮਾਮਲੇ 'ਤੇ ਪਿੰਡ ਵਾਸੀਆਂ ਦਾ ਰੋਸ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਅਗਲੀ ਖ਼ਬਰ ਰਾਜ ਕੁਮਾਰ ਰਾਣਾ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋਂ ਨੂੰ ਮਿਲ ਕੇ ਦਿੱਤੀ ਵਧਾਈ
Ad Position 24