ਬੀਣੇਵਾਲ, 1 ਜੂਨ (ਬੈਜ ਚੌਧਰੀ)-ਸੀਨੀਅਰ ਭਾਜਪਾ ਨੇਤਾ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੀਤ ਪ੍ਰਧਾਨ ਰਾਜ ਕੁਮਾਰ ਰਾਣਾ ਦੇ ਪੰਜਾਬ ਪ੍ਰਦੇਸ਼ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਮਿਲ ਕੇ ਵਧਾਈ ਦਿੱਤੀ | ਇਸ ਮੌਕੇ ਰਾਜ ਕੁਮਾਰ ਰਾਣਾ ਵਲੋਂ ਸੂਬਾ ਪ੍ਰਧਾਨ ਨੂੰ ਹਰ ਤਰਾਂ ਸਹਿਯੋਗ ਕਰਨ ਭਰੋਸਾ ਦਿੱਤਾ | ਰਾਜ ਕੁਮਾਰ ਰਾਣਾਂ ਮੁਤਾਵਿਕ ਦੋਵਾਂ ਆਗੂਆਂ ਨੇ ਪੰਜਾਬ ਦੇ ਰਾਜਨੀਤਿਕ ਹਾਲਾਤ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਪਾਰਟੀ ਦੀ ਕਾਰਗੁਜਾਰੀ ਅਤੇ ਨੀਤੀਆਂ ਹੇਠਲੇ ਪੱਧਰ ਤਕ ਲੋਕਾਂ ਵਿਚ ਲੈ ਕੇ ਜਾਣ ਦੀ ਗਲ ਕੀਤੀ |