ਦਸੂਹਾ, 1 ਜੂਨ (ਭੁੱਲਰ)-ਲਾਲਾ ਅਯੋਧਿਆ ਪ੍ਰਕਾਸ਼ ਬੱਸੀ ਦੀ ਯਾਦ 'ਚ ਨਿਤਿਕਾ ਬੱਸੀ ਕੌਂਸਲਰ ਤੇ ਉਨ੍ਹਾਂ ਦੇ ਪਤੀ ਸ੍ਰੀ ਯੋਵਨ ਬੱਸੀ ਵਲੋਂ ਸਵਰਗ ਧਾਮ ਦਸੂਹਾ ਨੂੰ 11000 ਰੁਪਏ ਦੀ ਰਾਸ਼ੀ ਦਾਨ ਦਿੱਤੀ ਗਈ | ਇਸ ਮੌਕੇ ਸਵਰਗ ਧਾਮ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ | ਇਸ ਮੌਕੇ ਸਵਰਗ ਧਾਮ ਦਸੂਹਾ ਦੇ ਮੈਨੇਜਰ ਪੁਨੀਤ ਬੱਸੀ, ਐਡਵੋਕੇਟ ਪ੍ਰਧਾਨ ਉਂਕਾਰ ਨਾਥ ਰਲਣ, ਆਰਿਆ ਸਮਾਜ ਐਜੂਕੇਸ਼ਨਲ ਤੇ ਵੈੱਲਫੇਅਰ ਸੁਸਾਇਟੀ ਦਸੂਹਾ ਦੇ ਪ੍ਰਧਾਨ ਵਿਜੇ ਕੁਮਾਰ ਬੱਸੀ ਐਡਵੋਕੇਟ, ਪਿ੍ੰਸੀਪਲ ਸਵਤੰਤਰ ਚੋਪੜਾ, ਭੁੱਲਾ ਸਿੰਘ ਰਾਣਾ, ਗੌਰਮੈਂਟ ਕੰਟਰੈਕਟਰ ਅਮਿਤ ਕੁਮਾਰ ਬੱਸੀ, ਠੇਕੇਦਾਰ ਅਨਿਲ ਬੱਸੀ, ਅਮਿਤ ਬੱਸੀ, ਪਿ੍ੰਸੀਪਲ ਰਾਜੇਸ਼ ਗੁਪਤਾ, ਵਿਸ਼ਾਲ ਬੱਸੀ, ਸੁਮਿਤ ਚੋਪੜਾ ਆਦਿ ਹਾਜ਼ਰ ਸਨ |