ਟਾਂਡਾ ਉੜਮੁੜ, 1 ਜੂਨ (ਦੀਪਕ ਬਹਿਲ)- ਅੱਜ ਇੱਕ ਪੈੱ੍ਰਸ ਬਿਆਨ ਰਾਹੀਂ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਓਾਕਾਰ ਸਿੰਘ ਦੇਵੀਦਾਸ ਨੇ ਦੱਸਿਆ ਕਿ ਪਿੰਡ ਦੇਵੀਦਾਸ ਵਿਚ ਅੰਮਿ੍ਤ ਸਿੰਘ ਪੁੱਤਰ ਕਪੂਰ ਚੰਦ ਨੇ ਬਿਜਲੀ ਵਿਭਾਗ ਮੁਕੇਰੀਆਂ ਦੇ ਐਸ.ਡੀ.ਓ. ਹਰਮਿੰਦਰ ਸਿੰਘ ਨੂੰ ਮਿਤੀ 11 ਨਵੰਬਰ 2025 ਨੂੰ ਇਕ ਦਰਖ਼ਾਸਤ ਦਿੱਤੀ ਸੀ ਤੇ ਦੱਸਿਆ ਕਿ ਮੇਰੀ ਜ਼ਮੀਨ ਪਿੰਡ ਦੇਵੀਦਾਸ ਦੇ ਰਕਬੇ ਅਧੀਨ ਹੈ ਤੇ ਸਾਰੀ ਖੇਤੀਬਾੜੀ ਤੇ ਕਮਰਸ਼ੀਅਲ ਜ਼ਮੀਨ ਦੀ ਚਾਰਦੀਵਾਰੀ ਹੋਈ ਸੀ | ਉਨ੍ਹਾਂ ਕਿਹਾ ਮੇਰਾ ਭਰਾ ਲੰਬਾ ਸਮਾਂ ਵਿਦੇਸ਼ ਵਿਚ ਰਹਿੰਦੇ ਸਨ ਮੇਰੀ ਜ਼ਮੀਨ ਜੋ ਕਿ ਸਾਰੀ ਆਬਾਦੀ ਵਾਲੀ ਜ਼ਮੀਨ ਹੈ ਬਿਜਲੀ ਬੋਰਡ ਵੱਲੋਂ ਪਹਿਲਾ ਵੀ ਉਸ ਵਿਚ ਆਪਣੀ ਮਰਜ਼ੀ ਨਾਲ 18 ਦੇ ਕਰੀਬ ਖੰਭੇ ਤੇ ਦੋ ਟਰਾਂਸਫ਼ਾਰਮਰ ਲਗਾ ਦਿੱਤੇ ਉਸ ਜ਼ਮੀਨ ਵਿਚ ਦੀ ਇੱਕ ਲਾਈਨ ਜੋ ਬਿਲਕੁਲ ਡੈਡ ਪਾਈ ਹੈ | ਉਨ੍ਹਾਂ ਕਿਹਾ ਮੈਂ ਖ਼ੁਦ ਉਸ ਨੂੰ ਖੇਤ ਵਿਚ ਬਾਹਰ ਕੱਢਣ ਦੀ ਦਰਖ਼ਾਸਤ ਦਿੱਤੀ ਸੀ ਪ੍ਰੰਤੂ ਮਿਤੀ 11 ਨਵੰਬਰ ਨੂੰ ਅਸੀਂ ਕਿਸੇ ਰਿਸ਼ਤੇਦਾਰਾਂ ਦੇ ਗਏ ਸਨ ਕਿ ਸਾਡੀ ਗ਼ੈਰਹਾਜ਼ਰੀ ਵਿਚ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਜੋ ਪਹਿਲਾ ਮੋਟਰ ਦਾ ਕੁਨੈਕਸ਼ਨ ਬਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਨਵਾਂ ਦੇਵੀਦਾਸ ਜੋ ਕਿ ਮਲਕੀਤ ਸਿੰਘ ਦੀ ਮੋਟਰ ਤੋਂ ਘੁੰਮ ਕੇ ਆਉਂਦਾ ਸੀ ਕੱਟ ਕੇ ਇਹ ਕੁਨੈਕਸ਼ਨ ਸਿੱਧਾ ਮੇਰੇ ਰਿਹਾਇਸ਼ੀ ਪਲਾਟ ਵਿਚ ਦੀ ਕਰ ਦਿੱਤਾ | ਮੇਰੇ ਦਰਖਾਸਤ ਦੇਣ ਦੇ ਬਾਵਜੂਦ ਵੀ ਅੱਜ ਮੇਨੂ ਕਰੀਬ 7 ਮਹੀਨੇ ਬਿਜਲੀ ਘਰ ਅਤੇ ਐੱਸ.ਡੀ.ਓ. ਹਰਮਿੰਦਰ ਸਿੰਘ ਦੇ ਚੱਕਰ ਕੱਟਦਿਆਂ ਨੂੰ ਹੋ ਗਏ ਪਰੰਤੂ ਉਨ੍ਹਾਂ ਨੇ ਜੋ ਮੇਰੇ ਪਲਾਟ ਵਿਚ ਦੀ ਬਿਨਾ ਪਰਮਿਸਨ ਤਾਰ ਪਾਈ ਨੂੰ ਬਾਹਰ ਨਹੀਂ ਕੱਢਿਆ | ਸ ਚੌਹਾਨ ਨੇ ਕਿਹਾ ਕਿ ਉਹ ਇਸ ਸੰਬੰਧੀ ਐੱਸ ਸੀ ਬਿਜਲੀ ਬੋਰਡ ਤੇ ਚੇਅਰਮੈਨ ਪੀਐਸਪੀਸੀਐਲ ਨੂੰ ਵੀ ਲਿਖਤੀ ਸ਼ਿਕਾਇਤ ਭੇਜਣਗੇ ਜੇਕਰ ਐੱਸ.ਡੀ.ਓ. ਮੁਕੇਰੀਆਂ ਵੱਲੋਂ ਉਪਰੋਕਤ ਦਰਖ਼ਾਸਤ ਨੂੰ ਅਮਲ ਵਿਚ ਨਾ ਲਿਆਂਦਾ ਤਾਂ ਉਹ ਜਲਦ ਹੀ ਬਿਜਲੀ ਬੋਰਡ ਮੁਕੇਰੀਆਂ ਦੇ ਦਫ਼ਤਰ ਅੱਗੇ ਧਰਨਾ ਦੇਣਗੇ ਇਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ |