09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਫੁੱਟਬਾਲ ਕੋਚਿੰਗ ਦੇ ਹੁਨਰ ਤੇ ਸਿਖਲਾਈ ਸੰਬੰਧੀ ਖ਼ਾਲਸਾ ਕਾਲਜ 'ਚ ਚਾਰ ਰੋਜ਼ਾ ਸਿਖਲਾਈ ਕੈਂਪ 5 ਤੋਂ

Ad Position 21
No active advertisement
ਅਜੀਤ ਡੈਸਕ 02-06-2026
ਮਾਹਿਲਪੁਰ, 1 ਜੂਨ (ਰਜਿੰਦਰ ਸਿੰਘ)-ਫੁੱਟਬਾਲ ਦੀ ਖੇਡ 'ਚ ਮਿਆਰੀ ਕੋਚਿੰਗ ਦੇ ਕਰੀਅਰ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਫੁੱਟਬਾਲ ਪਲੇਅਰਜ਼ ਐਸੋਸੀਏਸ਼ਨ ਪੰਜਾਬ ਵਲੋਂ ਖ਼ਾਲਸਾ ਕਾਲਜ ਮਾਹਿਲਪੁਰ ਦੇ ਸਹਿਯੋਗ ਨਾਲ 5 ਜੂਨ ਤੋਂ 8 ਜੂਨ ਤੱਕ ਖ਼ਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨਾਂ 'ਚ ਫੁੱਟਬਾਲ ਖੇਡ ਦੇ ਕੋਚਾਂ ਲਈ ਮੁੱਢਲਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ | ਕਾਲਜ 'ਚ ਉਕਤ ਕੈਂਪ ਦਾ ਉਦਘਾਟਨ 5 ਜੂਨ ਨੂੰ ਸਵੇਰੇ ਗਿਆਰਾਂ ਵਜੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ ਵਲੋਂ ਕੌਂਸਲ ਦੇ ਸਰਪ੍ਰਸਤ ਡਾ. ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ ਤੇ ਸਕੱਤਰ ਪ੍ਰੋ. ਅਪਿੰਦਰ ਸਿੰਘ ਦੀ ਹਾਜ਼ਰੀ ਵਿਚ ਕੀਤਾ ਜਾਵੇਗਾ | ਇਸ ਸੰਬੰਧੀ ਕਾਲਜ 'ਚ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਤੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਨਵਰ ਅਲੀ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ | ਇਸ ਮੌਕੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਫੁੱਟਬਾਲ ਖੇਡ ਦੀ ਮਿਆਰੀ ਕੋਚਿੰਗ ਸੰਬੰਧੀ ਸਿਖਲਾਈ ਵਾਸਤੇ ਅਜਿਹੇ ਕੈਂਪ ਖੇਡ ਦੀ ਪ੍ਰਫੁੱਲਤਾ 'ਚ ਹੋਰ ਸਹਾਇਕ ਹੋਣਗੇ | ਇਸ ਮੌਕੇ ਪ੍ਰਧਾਨ ਅਨਵਰ ਅਲੀ ਨੇ ਕਿਹਾ ਕਿ ਇਸ ਬੇਸਿਕ ਸਿਖਲਾਈ ਕੈਂਪ 'ਚ ਪਿੰਡਾਂ, ਅਕੈਡਮੀਆਂ, ਕਾਲਜਾਂ ਆਦਿ ਦੀਆਂ ਫੁੱਟਬਾਲ ਟੀਮਾਂ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਨੂੰ ਕੋਚਿੰਗ ਸੰਬੰਧੀ ਹੋਰ ਹੁਨਰਮੰਦ ਬਣਾਉਣ, ਕੋਚਿੰਗ ਵਿਚ ਕਰੀਅਰ ਦੇ ਵੱਧ ਤੋਂ ਵੱਧ ਮੌਕੇ ਪ੍ਰਫੁੱਲਿਤ ਕਰਨ ਅਤੇ ਖੇਡ ਦੇ ਬਰੀਕੀ ਨਾਲ ਨਿਰੀਖਣ ਸੰਬੰਧੀ ਪ੍ਰੈਕਟੀਕਲ, ਥਿਊਰੀ, ਵਿਚਾਰ ਚਰਚਾ ਅਤੇ ਕਲਾਸ ਰੂਮ ਲੈਕਚਰ ਹੋਣਗੇ | ਉਨ੍ਹਾਂ ਕਿਹਾ ਕਿ ਮਿਆਰੀ ਕੋਚਿੰਗ ਨਾਲ ਹੀ ਫੁੱਟਬਾਲ ਖੇਡ ਮਿਆਰੀ ਬਣਦੀ ਹੈ | ਇਸ ਮੌਕੇ ਕੋਚ ਹਰਪ੍ਰੀਤ ਸਿੰਘ ਨੇ ਫੁੱਟਬਾਲ ਦੇ ਕੋਚਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਤੇ ਕੋਚਿੰਗ ਕਰੀਅਰ ਨਾਲ ਸੰਬੰਧਿਤ ਖਿਡਾਰੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ ਦਿੱਤਾ | ਇਸ ਦੌਰਾਨ ਪ੍ਰਸਿੱਧ ਫੁੱਟਬਾਲ ਕੋਚ ਹਰਮਨਜੋਤ ਸਿੰਘ ਖਾਬੜਾ, ਡਿਪਟੀ ਕਮਾਡੈਂਟ ਸੂਰਜ ਭਾਨ ਹਾਂਡਾ, ਡਾ. ਰਾਜ ਕੁਮਾਰ, ਕੋਚ ਹਰਿੰਦਰ ਸਨੀ, ਕੋਚ ਚਰਨਜੀਤ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੈੱਡ ਕਰਾਸ ਵਲੋਂ ਡੇਂਗੂ 'ਤੇ ਕਾਬੂ ਪਾਉਣ ਲਈ ਜਾਗਰੂਕਤਾ ਤੇ ਰੋਕਥਾਮ ਮੁਹਿੰਮ ਸ਼ੁਰੂ ਅਗਲੀ ਖ਼ਬਰ ਬਿਨਾਂ ਪਰਮਿਸ਼ਨ ਬਿਜਲੀ ਦੀ ਲਾਈਨ ਬਾਹਰ ਨਾ ਕੱਢੀ ਤਾਂ ਕਰਾਂਗੇ ਬਿਜਲੀ ਦਫ਼ਤਰ ਮੁਕੇਰੀਆਂ ਦਾ ਘਿਰਾਓ - ਜੰਗਵੀਰ ਸਿੰਘ ਚੌਹ...
Ad Position 24