10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਰਾਇ ਸਾਹਿਬ ਚੌਧਰੀ ਗਿਆਨ ਸਿੰਘ ਵਲੋਂ ਦਿਖਾਏ ਗਏ ਮਾਰਗ 'ਤੇ ਚਲਣਾ ਹੀ ਸੱਚੀ ਸ਼ਰਧਾਂਜਲੀ-ਮੁਨੀਸ਼ ਚੱਢਾ

Ad Position 21
No active advertisement
ਅਜੀਤ ਡੈਸਕ 02-06-2026
ਤਲਵਾੜਾ, 1 ਜੂਨ (ਮਹਿਤਾ)-ਤਲਵਾੜਾ ਵਿਖੇ ਮਹਾਨ ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਦੀ 68ਵੀਂ ਬਰਸੀ ਪੂਰੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਗਈ | ਇਸ ਮੌਕੇ ਰਾਇ ਸਾਹਿਬ ਚੌਧਰੀ ਗਿਆਨ ਸਿੰਘ ਚੌਕ ਤਲਵਾੜਾ ਵਿਖੇ ਇਕ ਵਿਸ਼ੇਸ਼ ਸਰਧਾਂਜਲੀ ਸਮਾਰੋਹ ਕਰਵਾਇਆ, ਜਿਸ 'ਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਿਰਕਤ ਕੀਤੀ | ਸਮਾਗਮ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਮੁਨੀਸ਼ ਚੱਢਾ ਐਮ. ਸੀ. ਨਗਰ ਕੌਂਸਲ ਤਲਵਾੜਾ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਰਾਇ ਸਾਹਿਬ ਚੌਧਰੀ ਗਿਆਨ ਸਿੰਘ ਦੀ ਪ੍ਰਤਿਮਾ 'ਤੇ ਸ਼ਰਧਾ ਦੇ ਫੁਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਕਾਂਗਰਸੀ ਨੇਤਾ ਮੁਨੀਸ਼ ਚੱਢਾ ਨੇ ਕ੍ਰਾਂਤੀਕਾਰੀ, ਸਮਾਜ ਸੁਧਾਰਕ ਚੌਧਰੀ ਗਿਆਨ ਸਿੰਘ ਦੇ ਜੀਵਨ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਚੌਧਰੀ ਗਿਆਨ ਸਿੰਘ ਨੇ ਹਮੇਸ਼ਾਂ ਸਮਾਜਿਕ ਬੁਰਾਈਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਤੇ ਪਿਛਲੇ ਵਰਗ ਲਈ ਅਹਿਮ ਯੋਗਦਾਨ ਪਾਇਆ | ਉਨ੍ਹਾਂ ਵਲੋਂ ਵਿਖਾਏ ਗਏ ਮਾਰਗ 'ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ | ਇਸ ਮੌਕੇ ਡਾ. ਪ੍ਰੇਮ ਕੁਮਾਰ, ਡਾ. ਸਵਰਨ ਸਿੰਘ, ਜਗਨਨਾਥ ਬਡਿਆਲ, ਐਮ. ਸੀ. ਜੋਗਿੰਦਰਪਾਲ ਛਿੰਦਾ, ਕਾਮਰੇਡ ਕੁੰਦਨ ਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਰਵਜੋਤ ਵਲੋਂ ਪਿੰਡ ਕਪਾਹਟ 'ਚ ਦੋ ਨਵੀਆਂ ਗਲੀਆਂ ਦਾ ਉਦਘਾਟਨ ਅਗਲੀ ਖ਼ਬਰ ਵਿਧਾਇਕ ਰਾਜਾ ਗਿੱਲ ਨੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਕੀਤੀ ਸਮੀਖਿਆ
Ad Position 24