09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਖ਼ਾਲਸਾ ਕਾਲਜ ’ਚ 6 ਰੋਜ਼ਾ ਰੁਜ਼ਗਾਰ ਯੋਗਤਾ ਤੇ ਹੁਨਰ ਵਿਕਾਸ ਸਿਖਲਾਈ ਵਰਕਸ਼ਾਪ ਲਗਾਈ

ਗੜ੍ਹਸ਼ੰਕਰ, 9 ਅਕਤੂਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਲੜਕੀਆਂ ਦੀ ਛੇ ਰੋਜ਼ਾ ਰੁਜ਼ਗਾਰ ਯੋਗਤਾ ਤੇ ਹੁਨਰ ਵਿਕਾਸ ਸਿਖਲਾਈ ਵਰਕਸ਼ਾਪ ਲਗਾਈ ਗਈ।

Ad Position 21
No active advertisement
ਅਜੀਤ ਡੈਸਕ 10-10-2026
ਗੜ੍ਹਸ਼ੰਕਰ, 9 ਅਕਤੂਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਲੜਕੀਆਂ ਦੀ ਛੇ ਰੋਜ਼ਾ ਰੁਜ਼ਗਾਰ ਯੋਗਤਾ ਤੇ ਹੁਨਰ ਵਿਕਾਸ ਸਿਖਲਾਈ ਵਰਕਸ਼ਾਪ ਲਗਾਈ ਗਈ। ਕਾਲਜ ਦੇ ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਵਲੋਂ ਆਈ. ਕਿਊ. ਏ. ਸੀ. ਅਤੇ ਮਹਿੰਦਰਾ ਪ੍ਰਾਈਡ ਕਲਾਸ-ਰੂਮ ਤੇ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਗਾਈ ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਸ਼ਖ਼ਸੀਅਤ ਵਿਕਾਸ, ਸਾਫ਼ਟ ਸਕਿੱਲਜ਼, ਫ਼ੈਸਲਾ ਲੈਣ ਦੀ ਸਮਰੱਥਾ, ਲੀਡਰਸ਼ਿਪ, ਸਮੱਸਿਆ ਹੱਲ ਕਰਨ ਦੀ ਕਲਾ ਅਤੇ ਇੰਟਰਵਿਊ ਸਕਿੱਲਜ਼ ਸੰਬੰਧੀ ਵਿਹਾਰਕ ਸਿਖਲਾਈ ਦਿੱਤੀ ਗਈ। ਵਰਕਸ਼ਾਪ ਦੌਰਾਨ ਨੰਦੀ ਫਾਊਂਡੇਸ਼ਨ ਤੋਂ ਰਿਸੋਰਸ ਪਰਸਨ ਮੈਡਮ ਰਿਤਿਕਾ ਨੇ ਵਿਦਿਆਰਥਣਾਂ ਨੂੰ ਇੰਟਰਵਿਊ ਦੀ ਤਿਆਰੀ, ਉਚਿਤ ਪਹਿਰਾਵੇ, ਪੇਸ਼ੇਵਰ ਗਰੂਮਿੰਗ, ਸਵੈ-ਜਾਣ ਪਹਿਚਾਣ, ਪ੍ਰਭਾਵਸ਼ਾਲੀ ਸੰਚਾਰ ਅਤੇ ਆਤਮ-ਵਿਸ਼ਵਾਸ ਨਾਲ ਜਵਾਬ ਦੇਣ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥਣਾਂ ਦੀ ਮੌਕ ਇੰਟਰਵਿਊ ਵੀ ਕਰਵਾਈ ਗਈ, ਜਿਸ ਰਾਹੀਂ ਵਿਦਿਆਰਥਣਾਂ ਨੂੰ ਅਸਲ ਇੰਟਰਵਿਊ ਦਾ ਵਿਹਾਰਕ ਅਨੁਭਵ ਪ੍ਰਾਪਤ ਹੋਇਆ। ਇਸੇ ਤਰ੍ਹਾਂ ਵਿਦਿਆਰਥਣਾਂ ਨੂੰ ਆਪਣੀ ਸਮਰੱਥਾ ਪਹਿਚਾਣਨ, ਹੁਨਰ ਵਿਚ ਸੁਧਾਰ ਕਰਨ ਅਤੇ ਬਿਹਤਰ ਕਰੀਅਰ ਫ਼ੈਸਲੇ ਲੈਣ ਲਈ ਪ੍ਰੇਰਿਤ ਕੀਤਾ। ਸਮਾਪਤੀ ਮੌਕੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪ ਲੜਕੀਆਂ ਦੀ ਬਿਹਤਰੀ ਅਤੇ ਸਸ਼ਕਤੀਕਰਨ ਲਈ ਬਹੁਤ ਮਹੱਤਵਪੂਰਨ ਹਨ। ਡਾ. ਗੁਰਪ੍ਰੀਤ ਸਿੰਘ ਕੋਆਰਡੀਨੇਟਰ ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਨੇ ਧੰਨਵਾਦ ਕਰਦਿਆਂ ਕਾਲਜ ਵਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੀਆਂ ਵਰਕਸ਼ਾਪਾਂ ਲਗਾਉਣੀਆਂ ਇਕ ਨਿਰੰਤਰ ਪ੍ਰਕਿਰਿਆ ਬਣ ਚੁੱਕੀ ਹੈ। ਪ੍ਰੋ. ਕਿਰਨਜੋਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਮੌਕੇ ਡਾ. ਕੁਲਦੀਪ ਕੌਰ ਕੋਆਰਡੀਨੇਟਰ ਆਈ. ਕਿਊ. ਏ. ਸੀ. ਸੈੱਲ, ਡਾ. ਮੁਕੇਸ਼ ਸ਼ਰਮਾ, ਪ੍ਰੋ. ਮਨਵੀਰ ਕੁਮਾਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਕੈਰੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਵਾਈਸ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਜ਼ ਦੇ 5 ਹੋਣਹਾਰ ਵਿਦਿਆਰਥੀ ਮੈਰਿਟ ’ਚ
Ad Position 24