ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਾਤਾਵਰਨ ਸੁਰੱਖਿਆ ਤੇ ਸ਼ਹਿਰ ਦੇ ਸੁੰਦਰੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਅਰੋੜਾ ਮਹਾਂ ਸਭਾ ਵਲੋਂ ਦੁਸਹਿਰਾ ਗਰਾਊਾਡ ਦੇ ਨੇੜੇ ਸ਼ਨੀ ਮੰਦਰ ਦੇ ਨਾਲ ਲੱਗਦੇ ਪਾਰਕ ਵਿਚ ਬੂਟੇੇ ਲਗਾਉਣ ਦੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਪਾਰਕ ਵਿਚ ਬੂਟੇੇ ਲਗਾ ਕੇ ਹਰਿਆਲੀ ਵਧਾਉਣ ਦਾ ਸੰਦੇਸ਼ ਦਿੱਤਾ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਅੱਗੇ ਆਉਣ ਦੀ ਅਪੀਲ ਕੀਤੀ | ਜਿੰਪਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਅਰੋੜਾ ਮਹਾਂ ਸਭਾ ਨੇ ਅਰੂਟ ਮਹਾਰਾਜ ਦੀ ਕਿਰਪਾ ਤੇ ਅਸ਼ੀਰਵਾਦ ਨਾਲ ਇਸ ਪਾਰਕ ਦੀ ਸੰਭਾਲ ਅਤੇ ਵਿਕਾਸ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿਚ ਲਈ ਹੈ | ਪਾਰਕ ਦੀ ਸੁੰਦਰਤਾ ਤੇ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਧਾਇਕ ਜਿੰਪਾ ਨੇ ਅਰੋੜਾ ਮਹਾਂ ਸਭਾ ਨੂੰ 2.50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ | ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਅਰੋੜਾ ਮਹਾਂ ਸਭਾ ਦੇ ਸੂਬਾ ਪ੍ਰਧਾਨ ਕਮਲਜੀਤ ਸੇਤੀਆ, ਜ਼ਿਲ੍ਹਾ ਪ੍ਰਧਾਨ ਰਮੇਸ਼ ਅਰੋੜਾ, ਅਜੈ ਚਾਵਲਾ, ਦਵਿੰਦਰ ਅਰੋੜਾ, ਦੀਪਕ ਮਹਿੰਦੀਰੱਤਾ, ਰਵੀ ਮਨੋਚਾ, ਜਤਿਨ ਅਰੋੜਾ, ਪਰਮਜੀਤ ਸਚਦੇਵਾ, ਪਰਵੀਨ ਖੁਰਾਨਾ, ਰਾਕੇਸ਼ ਮਹਿੰਦੀਰੱਤਾ, ਕਿੱਟੂ ਅਰੋੜਾ, ਰਾਜੂ ਅਰੋੜਾ, ਪਰਮਜੀਤ ਸਿੰਘ, ਗੁਲਸ਼ਨ ਅਰੋੜਾ, ਹਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਵਿਅਕਤੀ ਹਾਜ਼ਰ ਸਨ |