ਮਾਹਿਲਪੁਰ, 2 ਜੂਨ (ਰਜਿੰਦਰ ਸਿੰਘ)-ਸਰਕਾਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਕੋਚ ਅਲੀ ਹਸਨ ਦੀ ਯਾਦ 'ਚ ਪ੍ਰਧਾਨ ਆਸਿਮ ਹਸਨ ਦੀ ਦੇਖ-ਰੇਖ 'ਚ ਕਰਵਾਏ ਜਾ ਰਹੇ ਨਾਈਟ ਸੈਵਨ-ਏ ਸਾਈਡ ਫੁੱਟਬਾਲ ਟੂਰਨਾਮੈਂਟ ਦੇ ਤੀਸਰੇ ਦਿਨ ਗੁਰਦੇਵ ਸਿੰਘ ਗਿੱਲ ਅਰਜਨਾ ਐਵਾਰਡੀ, ਵਿਜੇ ਸਾਂਪਲਾ ਸਾਬਕਾ ਮੰਤਰੀ, ਇੰਟਰਨੈਸ਼ਨਲ ਕਬੱਡੀ ਖਿਡਾਰੀ ਕਾਕਾ ਕਾਹਰੀ ਸਾਹਰੀ ਵਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਪ੍ਰਧਾਨਗੀ ਹਰਮਨਜੋਤ ਸਿੰਘ ਖਾਬੜਾ, ਇੰਜ. ਤਰਲੋਚਨ ਸਿੰਘ ਸੰਧੂ, ਆਦਿਲ ਹਸਨ, ਕਿਸਾਨ ਆਗੂ ਤਲਵਿੰਦਰ ਹੀਰ ਨੰਗਲ ਖਿਡਾਰੀਆਂ, ਫੁੱਟਬਾਲਰ ਕੋਚ ਮਨਜਿੰਦਰ ਸਿੰਘ, ਕੌਂਸਲਰ ਬਲਦੇਵ ਸਿੰਘ, ਸਤਪ੍ਰਕਾਸ਼ ਕੈਨੇਡੀਅਨ, ਇੰਸ. ਗੁਰਦਿਆਲ ਸਿੰਘ, ਇੰਸ. ਦਲਜੀਤ ਸਿੰਘ, ਦਲਜੀਤ ਸਿੰਘ ਰਾਮਪੁਰ, ਸੁਖਦੇਵ ਸਿੰਘ ਸੰਘਾ, ਮਨਦੀਪ ਸਿੰਘ ਮੰਗਾ ਨੇ ਸਾਂਝੇ ਤੌਰ 'ਤੇ ਕੀਤੀ | ਕਰਵਾਏ ਮੈਚਾਂ 'ਚ ਪਿੰਡ ਪਨਾਮ ਦੀ ਟੀਮ ਨੇ ਪਿੰਡ ਗੋਹਗੜੋ ਨੂੰ 3-1, ਪਿੰਡ ਠੱਕਰਵਾਲ ਨੇ ਪਿੰਡ ਭਗਤੂਪੁਰ ਨੂੰ 3-0 ਨਾਲ, ਪਿੰਡ ਚੰਦੇਲੀ ਨੇ ਪਿੰਡ ਲੰਗੇਰੀ ਨੂੰ 3-0, ਪਿੰਡ ਮਾਹਿਲਪੁਰ ਨੇ ਖ਼ਾਨਪੁਰ 2-1 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਖੇਡ ਪ੍ਰਮੋਟਰ ਤਰਸੇਮ ਭਾਅ, ਪ੍ਰਵੀਨ ਕੁਮਾਰ, ਵੇਦ ਪ੍ਰਕਾਸ਼, ਵਿਸ਼ਾਲ ਕੁਮਾਰ, ਖੁਸ਼ਵੰਤ ਸਿੰਘ ਬੈਂਸ, ਭੁਪਿੰਦਰ ਸਿੰਘ ਰਾਮਪੁਰ, ਹੈਰੀ ਗੋਂਦਪੁਰ, ਪਿੰਕੀ ਖਾਨਪੁਰ, ਸਰਬਜੀਤ ਸਿੰਘ ਚੰਦੇਲੀ, ਸੋਫਟੀ, ਠਾਕੁਰ ਕਰਨ ਮਹਿਤਾ, ਰਾਜੇਸ਼ ਚੰਦੇਲੀ, ਨੀਸ਼ਾ ਚੰਦੇਲੀ, ਹਰਦੀਪ ਸਿੰਘ ਗਿੱਲ, ਸੰਦੀਪ ਕੈਂਡੋਵਾਲ, ਹਰਜੀਵ ਰਾਮਾ, ਰੈਫਰੀ ਰਵੀ ਕੁਮਾਰ, ਸਤਵੀਰ ਸਿੰਘ, ਹਰਮੇਸ਼ ਕੁਮਾਰ, ਦੀਪਾ ਦੁਸਾਂਝ, ਲਾਡੀ ਕਾਹਮਾ, ਸਤਵੰਤ ਸਿੰਘ ਪੱਲੀਆ ਤੇ ਖੇਡ ਪ੍ਰੇਮੀ ਹਾਜ਼ਰ ਸਨ |