05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਹਲਕਾ ਸ਼ਾਮਚੁਰਾਸੀ ਦੇ ਅਮਨਦੀਪ ਸਿੰਘ ਸੱਜਣ 'ਖੇਡ ਭਲਾਈ ਬੋਰਡ' ਦੇ ਮੈਂਬਰ ਬਣੇ

Ad Position 21
No active advertisement
ਅਜੀਤ ਡੈਸਕ 03-06-2026
ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਨੇ ਸੂਬੇ 'ਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਨੂੰ ਖੇਡਾਂ ਦੇ ਖੇਤਰ 'ਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਵੱਡਾ ਕਦਮ ਚੁੱਕਦਿਆਂ ਖੇਡ ਭਲਾਈ ਬੋਰਡ ਬਣਾਇਆ ਹੈ | ਖੇਡ ਦੇ ਯੁਵਕ ਸੇਵਾਵਾਂ ਵਿਭਾਗ ਦੇ ਵਿਸ਼ੇਸ਼ ਸਕੱਤਰ ਸਰਬਜੀਤ ਸਿੰਘ ਵਲੋਂ ਜਾਰੀ ਹੁਕਮਾਂ ਅਨੁਸਾਰ ਬੋਰਡ 'ਚ ਚੇਅਰਮੈਨ ਰੁਸਤਮ-ਏ-ਹਿੰਦ ਪਹਿਲਵਾਨ ਜੱਸਾ ਪੱਟੀ ਤੋਂ ਇਲਾਵਾ 9 ਹੋਰ ਮੈਂਬਰ ਸ਼ਾਮਿਲ ਕੀਤੇ ਹਨ | ਸਰਕਾਰ ਨੇ ਹਲਕਾ ਸ਼ਾਮਚੁਰਾਸੀ ਦੇ ਪਿੰਡ ਬਸੀ ਮਰੂਫ ਸਿਆਲਾ ਦੇ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਖਿਡਾਰੀ ਅਮਨਦੀਪ ਸਿੰਘ ਸੱਜਣ ਨੂੰ ਉਕਤ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਹੈ | ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਸੱਜਣ ਬਚਪਨ ਤੋਂ ਹੀ ਖੇਡਾਂ ਵਿਚ ਰੁਚੀ ਰੱਖਣ ਲੱਗ ਪਏ ਸਨ ਤੇ ਅੱਗੇ ਜਾ ਕੇ ਉਨ੍ਹਾਂ ਨੇ ਬਾਡੀ ਬਿਲਡਿੰਗ ਖੇਡ 'ਚ ਆਪਣੇ ਪਿੰਡ, ਸੂਬੇ ਦਾ ਨਾਂਅ ਵਿਦੇਸ਼ਾਂ 'ਚ ਰੌਸ਼ਨ ਕੀਤਾ | ਅਮਨਦੀਪ ਸਿੰਘ ਸੱਜਣ ਪਿੰਡ ਬਸੀ ਮਰੂਫ ਸਿਆਲਾ ਦੇ ਮੌਜੂਦਾ ਸਰਪੰਚ ਵੀ ਹਨ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਦੇ ਹਨ | ਖੇਡ ਭਲਾਈ ਬੋਰਡ ਦੀ ਅਹਿਮ ਜ਼ਿੰਮੇਵਾਰੀ ਮਿਲਣ 'ਤੇ ਅਮਨਦੀਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਜ਼ਿਲ੍ਹਾ ਪ੍ਰਧਾਨ 'ਆਪ' ਗੁਰਵਿੰਦਰ ਸਿੰਘ ਪਾਬਲਾ ਸਮੇਤ 'ਆਪ' ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ਸੰਬੰਧੀ ਸਰਕਾਰਾਂ ਗੰਭੀਰ ਹੋ ਕੇ ਕੰਮ ਕਰਨ-ਮਨਜੀਤ ਸਿੰਘ ਦਸੂਹਾ ਡੀ. ਸੀ. ਰਾਹੀਂ ਪਾਣੀ... ਅਗਲੀ ਖ਼ਬਰ ਸਰਦਾਰ ਬਹਾਦਰ ਅਮੀ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਸੰਸਥਾ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇ-ਡੀ. ਸੀ.
Ad Position 24