ਸੈਲਾ ਖ਼ੁਰਦ, 5 ਜੂਨ (ਹਰਵਿੰਦਰ ਸਿੰਘ ਬੰਗਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ. ਐਡ ਸੈਸ਼ਨ 2025-2027 ਸਮੈਸਟਰ ਪਹਿਲੇ ਦੇ ਨਤੀਜੇ 'ਚ ਸਾਈਾ ਕਾਲਜ ਆਫ਼ ਐਜੂਕੇਸ਼ਨ ਸਰਦੁੱਲਾਪੁਰ ਦਾ ਨਤੀਜਾ ਸੌ ਫ਼ੀਸਦੀ ਰਿਹਾ | ਜਿਸ 'ਚ ਸਾਹਿਲ ਪੱੁਤਰ ਵਿਜੈ ਕੁਮਾਰ ਨੇ 450 'ਚੋਂ 381 ਅੰਕ ਲੈ ਕੇ ਪਹਿਲਾ, ਸਮਿ੍ਤੀ ਖੁਰਾਣੀ ਪੁੱਤਰੀ ਰਾਜੇਸ਼ ਖੁਰਾਨਾ ਨੇ 375 ਅੰਕ ਲੈ ਕੇ ਦੂਜਾ ਤੇ ਦਮਨਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਨੇ 373 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇੰਸਟੀਚਿਊਟ ਦੇ ਚੇਅਰਮੈਨ ਇੰ. ਪੀ. ਕੇ. ਜੌਹਰ, ਵਾਈਸ ਚੇਅਰਮੈਨ ਇੰ. ਗੌਰਵ ਜੌਹਰ, ਪਿ੍ੰਸੀਪਲ ਡਾ. ਕਾਮਨੀ, ਡਾ. ਸਰਬਜੀਤ ਤੇ ਸਮੂਹ ਸਟਾਫ਼ ਮੈਂਬਰਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ |