09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਖੁਰਾਲਗੜ੍ਹ ਸਾਹਿਬ ਦੇ ਜੰਗਲ 'ਚੋਂ ਗੁੰਮਸ਼ੁਦਾ ਲੜਕੀ ਦੀ ਅੱਧ-ਸੜੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 06-06-2026
ਬੀਣੇਵਾਲ, 5 ਜੂਨ (ਬੈਜ ਚੌਧਰੀ)-ਪਿੰਡ ਖੁਰਾਲਗੜ੍ਹ ਸਾਹਿਬ ਦੀ ਹੱਦ 'ਚ ਗੜ੍ਹੀ ਮਾਨਸੋਵਾਲ ਨੂੰ ਜਾਂਦੀ ਸੜਕ ਨੇੜੇ ਜੰਗਲ 'ਚੋਂ ਅੱਧ-ਸੜੀ 15 ਸਾਲਾ ਲੜਕੀ ਦੀ ਲਾਸ਼ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋਂ ਬੀਤੀ ਦੇਰ ਰਾਤ ਬਰਾਮਦ ਕੀਤੀ ਗਈ | ਮਿ੍ਤਕ ਲੜਕੀ ਦੀ ਪਹਿਚਾਣ ਰਾਧਿਕਾ ਪੁੱਤਰੀ ਊਸ਼ਾ ਰਾਣੀ ਹਾਲ ਵਾਸੀ ਪੀਰ ਵਾਲੀ ਗਲੀ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਜੋਂ ਹੋਈ ਹੈ | ਐੱਸ. ਐੱਚ. ਓ. ਅਵਤਾਰ ਸਿੰਘ ਦੀ ਅਗਵਾਈ 'ਚ ਆਈ ਪੁਲਿਸ ਪਾਰਟੀ ਲਾਸ਼ ਲੈ ਕੇ ਨਵਾਂਸ਼ਹਿਰ ਰਵਾਨਾ ਹੋ ਗਈ ਹੈ | ਜਾਣਕਾਰੀ ਮੁਤਾਬਿਕ ਮਿ੍ਤਕਾਂ ਦੀ ਮਾਤਾ ਊਸ਼ਾ ਰਾਣੀ (38) ਨੇ ਪੁਲਿਸ ਨੂੰ ਦਿੱਤੇ ਬਿਆਨਾ 'ਚ ਦੱਸਿਆ ਸੀ ਕਿ ਉਹ ਨਗਰ ਕੌਂਸਲ ਰਾਹੋਂ ਵਿਖੇ ਬਤੌਰ ਸੇਵਾਦਾਰਨੀ ਨੌਕਰੀ ਕਰਦੀ ਹੈ | ਪਹਿਲਾਂ ਉਸ ਦਾ ਵਿਆਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਠੀਂਡਾ ਦੇ ਗੁਰਜੀਤ ਸਿੰਘ ਨਾਲ ਹੋਇਆ ਸੀ | ਰਾਧਿਕਾ ਮੇਰੇ ਪਹਿਲੇ ਵਿਆਹ ਦੀ ਬੇਟੀ ਹੈ | ਇਸ ਤੋਂ ਬਾਅਦ ਮੇਰਾ ਤਲਾਕ ਹੋ ਗਿਆ ਤਾਂ ਮੇਰਾ ਦੂਜਾ ਵਿਆਹ ਪਿੰਡ ਜਾਡਲੀ ਥਾਣਾ ਸਦਰ ਬਲਾਚੌਰ ਦੇ ਵਿਕਾਸ ਰਾਏ ਨਾਲ ਹੋਇਆ ਅਤੇ ਦੂਜੇ ਵਿਆਹ ਤੋਂ ਇਕ ਲੜਕਾ ਸੀ ਤੇ ਮੇਰਾ ਫਿਰ ਤਲਾਕ ਹੋ ਗਿਆ | ਫਿਰ ਮੈਂ ਤੇ ਮੇਰੀ ਬੇਟੀ ਕਿਰਾਏ ਦੇ ਮਕਾਨ 'ਚ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਚ ਪੀਰ ਵਾਲੀ ਗਲੀ ਵਿਚ ਰਹਿਣ ਲੱਗ ਪਈ | ਬੀਤੀ 29 ਮਈ ਨੂੰ ਮੇਰੀ ਬੇਟੀ ਰਾਧਿਕਾ ਘਰ 'ਚ ਇਕੱਲੀ ਸੀ | ਜਦ ਮੈਂ ਦੁਪਹਿਰ ਵੇਲੇ ਘਰ ਆਈ ਤਾਂ ਬੇਟੀ ਗ਼ਾਇਬ ਸੀ | ਪਹਿਲਾ ਮੈਂ ਉਸ ਨੂੰ ਰਿਸ਼ਤੇਦਾਰੀ ਵਿਚ ਲੱਭਿਆ ਬਾਅਦ ਵਿਚ ਪੁਲਿਸ ਨੂੰ ਬਿਆਨ ਦਿੱਤੇ, ਜਿਸ ਤੋਂ ਬਾਅਦ ਸਿਟੀ ਥਾਣਾ ਨਵਾਂਸ਼ਹਿਰ 'ਚ ਅਣਪਛਾਤੇ ਦੋਸ਼ੀ 'ਤੇ ਮਾਮਲਾ ਦਰਜ ਕਰ ਲਿਆ | ਪੁਲਿਸ ਨੇ ਊਸ਼ਾ ਰਾਣੀ ਵਲੋਂ ਦੱਸੇ ਸ਼ੱਕੀ ਨੂੰ ਹਿਰਾਸਤ ਵਿਚ ਲੈ ਕੇ ਜਦ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਦੋਸ਼ੀ ਦੀ ਨਿਸ਼ਾਨਦੇਹੀ ਤੇ ਲਾਸ਼ ਬਰਾਮਦ ਕੀਤੀ | ਹਾਲ ਦੀ ਘੜੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਕ ਨੌਜਵਾਨ ਗੁਰਬਿੰਦਰ ਸਿੰਘ ਉਰਫ਼ ਗੋਪਾ ਨਿਵਾਸੀ ਜਾਡਲੀ ਥਾਣਾ ਸਦਰ ਬਲਾਚੌਰ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ | ਕਤਲ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਪਰ ਪਤਾ ਲੱਗਾ ਹੈ ਕਿ ਲੜਕੀ ਦੀ ਹੱਤਿਆ ਕਰਨ ਤੋਂ ਬਾਅਦ ਦੋਸ਼ੀ ਨੇ ਲਾਸ਼ ਇਕ ਵੱਡੇ ਅਟੈਚੀ ਕੇਸ 'ਚ ਬੰਦ ਕਰਕੇ ਰਾਤ ਵੇਲੇ ਜੰਗਲ ਵਿਚ ਲਿਜਾ ਕੇ ਅੱਗ ਲਾ ਕੇ ਸਾੜ ਦਿੱਤੀ ਤੇ ਫ਼ਰਾਰ ਹੋ ਗਏ | ਐੱਸ. ਐੱਚ. ਓ. ਅਵਤਾਰ ਸਿੰਘ ਨੇ ਵਾਰ ਵਾਰ ਕੋਸ਼ਿਸ਼ ਕਰਨ 'ਤੇ ਵੀ ਫ਼ੋਨ ਨਹੀਂ ਚੁੱਕਿਆ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂਆਂ ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਚੁੱਪ ਚੁਪੀਤੇ ਬੀਤ ਇਲਾਕੇ ਦੇ ਹੋਟਲ 'ਚ ਆਏ ਮੁੱਖ ਮੰਤਰੀ ਨੇ ਹਲਕੇ ਦੇ ਮਸਲਿਆਂ ਦੀ ਨਹੀਂ ਲਈ ਸਾਰ-ਭੁੱਲੇਵਾਲ ਰਾਠਾਂ
Ad Position 24