09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਚੁੱਪ ਚੁਪੀਤੇ ਬੀਤ ਇਲਾਕੇ ਦੇ ਹੋਟਲ 'ਚ ਆਏ ਮੁੱਖ ਮੰਤਰੀ ਨੇ ਹਲਕੇ ਦੇ ਮਸਲਿਆਂ ਦੀ ਨਹੀਂ ਲਈ ਸਾਰ-ਭੁੱਲੇਵਾਲ ਰਾਠਾਂ

Ad Position 21
No active advertisement
ਅਜੀਤ ਡੈਸਕ 06-06-2026
ਗੜ੍ਹਸ਼ੰਕਰ, 5 ਜੂਨ (ਧਾਲੀਵਾਲ)-ਸਾਬਕਾ ਅਕਾਲੀ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੀਤ ਇਲਾਕੇ ਦੀ ਫੇਰੀ ਨੂੰ ਤੰਜ ਕੱਸਿਆ ਹੈ | ਸਾਬਕਾ ਵਿਧਾਇਕ ਰਾਠਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬੀਤ ਇਲਾਕੇ ਦੇ ਇਕ ਹੋਟਲ 'ਚ ਰਾਤ ਗੁਜ਼ਾਰਕੇ ਵਾਪਸ ਪਰਤ ਗਏ ਤੇ ਉਨ੍ਹਾਂ ਹਲਕੇ ਦੇ ਮਸਲਿਆਂ ਦੀ ਸਾਰ ਤਾਂ ਕੀ ਲੈਣੀ ਸੀ, ਪਤਾ ਲੱਗਾ ਹੈ ਕਿ ਉਹ ਹਲਕਾ ਦੇ ਨੁਮਾਇਦੇ ਨੂੰ ਵੀ ਮਿਲੇ ਤੱਕ ਨਹੀਂ | ਸਾਬਕਾ ਵਿਧਾਇਕ ਨੇ ਕਿਹਾ ਕਿ ਬੀਤ ਇਲਾਕੇ ਤੇ ਗੜ੍ਹਸ਼ੰਕਰ ਹਲਕੇ ਦੇ ਲੋਕ ਬਾਦਲ ਸਰਕਾਰ ਨੂੰ ਅੱਜ ਵੀ ਯਾਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਵੀ ਸਮਾਂ ਸੀ ਜਦੋਂ 1997 ਦੀ ਸਰਕਾਰ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੂਰਾ ਦਿਨ ਬੀਤ ਇਲਾਕੇ ਦੇ ਲੋਕਾਂ 'ਚ ਗੁਜ਼ਾਰਕੇ ਹਰ ਪਿੰਡ ਨੂੰ ਲੱਖਾਂ ਦੀਆਂ ਗ੍ਰਾਂਟਾਂ ਵੰਡ ਕੇ ਗਏ ਸਨ | 2012 'ਚ ਬਾਦਲ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਤਿੰਨ ਦਿਨ ਹਲਕੇ ਦੇ ਲੋਕਾਂ ਵਿਚ ਰਹਿਕੇ ਜਿਥੇ ਲੋਕਾਂ ਦੇ ਮਸਲਿਆਂ ਦਾ ਹੱਲ ਕਰਵਾਇਆ, ਉਥੇ ਹੀ ਵਿਕਾਸ ਲਈ ਕਰੋੜਾਂ ਦੀਆਂ ਗ੍ਰਾਂਟਾ ਵੰਡਕੇ ਲੋਕਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਸਨ | ਰਾਠਾਂ ਨੇ ਕਿਹਾ ਕਿ ਬਾਦਲ ਸਰਕਾਰ ਦੇ ਰਾਜ ਦਾ 'ਆਪ' ਸਰਕਾਰ ਕਦੇ ਵੀ ਮੁਕਾਬਲਾ ਨਹੀਂ ਕਰ ਸਕਦੀ | ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹਲਕੇ 'ਚ ਆਏ ਹੀ ਸੀ ਤਾਂ ਉਨ੍ਹਾਂ ਨੂੰ ਗੜ੍ਹਸ਼ੰਕਰ-ਨੰਗਲ ਸੜਕ 'ਤੇ ਚੱਲ ਰਹੇ ਓਵਰਲੋਡ ਟਿੱਪਰਾਂ, ਬੀਤ ਇਲਾਕੇ ਦੀਆਂ ਖਸਤਾ ਹਾਲ ਸੜਕਾਂ, ਗੜ੍ਹਸ਼ੰਕਰ ਸ਼ਹਿਰ 'ਚ ਟੁੱਟੀਆਂ ਸੜਕਾਂ, ਪੁੱਟੀ ਹੋਈ ਨਵਾਂਸ਼ਹਿਰ ਸੜਕ ਤੇ ਰਾਜ ਮਾਰਗ 'ਤੇ ਸਮੁੰਦੜਾ ਵਿਖੇ ਦਲਦਲ ਬਣੀ ਸੜਕ ਦੀ ਹਾਲਤ ਵੱਲ ਵੀ ਨਜ਼ਰ ਮਾਰ ਲੈਣੀ ਚਾਹੀਦੀ ਸੀ, ਕਿਉਂਕਿ ਇਹ ਸਮੱਸਿਆ ਹਲਕਾ ਵਿਧਾਇਕ ਨੂੰ ਨਜ਼ਰ ਨਹੀਂ ਆ ਰਹੀਆਂ | ਉਨ੍ਹਾਂ ਕਿਹਾ ਕਿ ਹਲਕੇ ਦੀ ਬਦਕਿਸਮਤੀ ਹੈ ਕਿ 'ਆਪ' ਸਰਕਾਰ ਤੋਂ ਹੁਣ ਤੱਕ ਹਲਕੇ ਨੂੰ ਕੁਝ ਵੀ ਨਹੀਂ ਮਿਲਿਆ |
Ad Position 22
No active advertisement
ਪਿਛਲੀ ਖ਼ਬਰ ਖੁਰਾਲਗੜ੍ਹ ਸਾਹਿਬ ਦੇ ਜੰਗਲ 'ਚੋਂ ਗੁੰਮਸ਼ੁਦਾ ਲੜਕੀ ਦੀ ਅੱਧ-ਸੜੀ ਲਾਸ਼ ਮਿਲੀ ਅਗਲੀ ਖ਼ਬਰ ਵਿਛੋਹੀ 'ਚ ਸੰਤਾਂ ਦੀ ਯਾਦ 'ਚ ਸਮਾਗਮ ਕਰਵਾਇਆ
Ad Position 24