ਚੱਬੇਵਾਲ, 5 ਜੂਨ (ਰਾਜੀਵ ਭਾਰਦਵਾਜ)-ਸੰਤ ਗਿਆਨ ਦਾਸ ਦੀ 118ਵੀਂ ਬਰਸੀ ਤੇ ਸੰਤ ਚਰਨ ਦਾਸ, ਸੰਤ ਸਤਨਾਮ ਦਾਸ ਦੀ ਯਾਦ 'ਚ ਸਾਲਾਨਾ ਸਮਾਗਮ ਡੇਰਾ ਸੱਚਖੰਡ ਗਿਆਨਪੁਰੀ ਵਿਛੋਹੀ ਵਿਖੇ ਗੱਦੀ ਨਸ਼ੀਨ ਸੰਤ ਮਨਜੀਤ ਦਾਸ ਮੈਂਬਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੀ ਰਹਿਨੁਮਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਕਰਵਾਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਗਏ, ਜਿਸ 'ਚ ਕੀਰਤਨੀ ਜਥਿਆਂ ਤੋਂ ਇਲਾਵਾ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਅਤੇ ਵੱਖ-ਵੱਖ ਡੇਰਿਆਂ ਦੇ ਸੰਤਾਂ-ਮਹਾਂਪੁਰਸ਼ਾਂ ਵਲੋਂ ਬਾਣੀ ਅਤੇ ਸਤਿਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਸਬੰਧਿਤ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਇੰਦਰ ਦਾਸ ਸੇਖੈ ਜਨਰਲ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ, ਸੰਤ ਸਰਵਣ ਦਾਸ ਲੁਧਿਆਣਾ ਸੀਨੀ. ਮੀਤ ਪ੍ਰਧਾਨ, ਸੰਤ ਧਰਮਪਾਲ ਸ਼ੇਰਗੜ੍ਹ, ਸੰਤ ਸੰਤੋਖ ਦਾਸ ਗਣੇਸ਼ਪੁਰ ਭਾਰਟਾ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ, ਬਾਬਾ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਗੁਰਮੀਤ ਦਾਸ, ਸੰਤ ਪਵਨ ਦਾਸ ਤਾਜੇਵਾਲ, ਸੰਤ ਜੋਗਾ ਸਿੰਘ ਸ਼ੇਰਗੜ੍ਹ, ਸੰਤ ਚਮਨ ਸਿੰਘ ਭਵਿਆਣਾ, ਸੰਤ ਮਹਿੰਦਰਪਾਲ ਭੇੜੂਆ, ਸੰਤ ਸਤਨਾਮ ਸਿੰਘ ਕੇਹਡੌਵਾਲ, ਰਾਗੀ ਭਾਈ ਗਿਆਨ ਸਿੰਘ ਬਸੀ, ਬੂਟਾ ਮੁਹੰਮਦ ਨੇ ਕੀਰਤਨ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਹਲਕਾ ਵਿਧਾਇਕ ਡਾ. ਇਸ਼ਾਂਕ ਕੁਮਾਰ, ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਚੱਬੇਵਾਲ, ਸਾਬਕਾ ਸਰਪੰਚ ਰਸ਼ਪਾਲ ਕੌਰ, ਸਰਪੰਚ ਮੋਹਣ ਲਾਲ, ਪੰਚ ਮਨਜੀਤ ਕੌਰ, ਜਸਵੀਰ ਸਿੰਘ, ਕੁਲਦੀਪ ਮਾਣਕ, ਹਰਜਿੰਦਰ ਸਿੰਘ ਆਦਿ ਸੰਗਤਾਂ ਹਾਜ਼ਰ ਸਨ |