ਮੁਕੇਰੀਆਂ, 6 ਜੂਨ (ਰਾਮਗੜ੍ਹੀਆ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਹਲਕਾ ਇੰਚਾਰਜ 'ਆਪ' ਪ੍ਰੋਫੈਸਰ ਮੁਲਤਾਨੀ ਦੇ ਘਰ ਮੂਹਰੇ ਧਰਨਾ ਪ੍ਰਦਰਸ਼ਨ ਦਿੱਤਾ | ਇਸ ਮੌਕੇ ਇੰਦੂ ਬਾਲਾ ਨੇ ਕਿਹਾ ਕਿ ਟਾਂਡਾ ਉੜਮੁੜ 'ਚ ਕਾਂਗਰਸੀ ਵਰਕਰ ਉੱਪਰ ਪਰਚਾ ਦਰਜ ਕੀਤਾ ਗਿਆ ਹੈ ਕਿ ਇਸ ਨੇ ਝਾੜੂ ਦੀ ਬੇਅਦਬੀ ਕੀਤੀ ਹੈ | ਉਨ੍ਹਾਂ ਕਿਹਾ ਪਹਿਲਾਂ ਵੀ ਦਿੱਲੀ ਤੇ ਹੋਰਨਾਂ ਰਾਜਾਂ ਵਿਚ ਕਈ ਵਾਰ ਝਾੜੂ ਦੇ ਖ਼ਿਲਾਫ਼ ਵੱਖ-ਵੱਖ ਪਾਰਟੀਆਂ ਵਲੋਂ ਵਿਰੋਧ ਕੀਤਾ ਜਾ ਚੁੱਕਾ ਹੈ, ਜਿਸ 'ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ ਪਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਇਕ ਨਵੀਂ ਪਿਰਤ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ | ਇਸ ਮੌਕੇ ਬਲਾਕ ਪ੍ਰਧਾਨ ਰਵਿੰਦਰ ਸਿੰਘ, ਐਡਵੋਕੇਟ ਸੱਦਿਆ ਸਾਂਚੀ, ਕਵਲਜੀਤ ਸਿੰਘ, ਬਲਵਿੰਦਰ ਬਿੰਦਾ, ਸੁਨੀਲ ਮਹੰਤ, ਜੱਗੂ ਨਾਥ, ਰੱਖਾ ਰਾਮ, ਹੈਪੀ ਸਿੰਘ, ਐਰੀ ਠਾਕੁਰ, ਪੰਕਜ ਬੁੱਢਾਬੜ, ਵਿਪੁਲ ਸ਼ੁਕਲਾ, ਨੇਹਾ ਸ਼ਰਮਾ, ਗੋਰੀ ਅਰੋੜਾ, ਅਨਿਲ ਕੁਮਾਰ ਅਤੇ ਹੋਰ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਕਾਂਗਰਸੀ ਵਰਕਰਾਂ ਵਲੋਂ 'ਆਪ' ਹਲਕਾ ਇੰਚਾਰਜ ਦੇ ਘਰ ਮੂਹਰੇ ਧਰਨਾ ਪ੍ਰਦਰਸ਼ਨ
ਅਜੀਤ ਡੈਸਕ
07-06-2026