15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਹੋਇਆ ਪੁਲਿਸ ਦਾ ਜਬਰ ਲੋਕਤੰਤਰ ਦਾ ਘਾਣ-ਜੀ.ਟੀ.ਯੂ.

Ad Position 21
No active advertisement
ਅਜੀਤ ਡੈਸਕ 07-06-2026
ਹੁਸ਼ਿਆਰਪੁਰ, 6 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਦੇ ਇਸ਼ਾਰੇ ਤੇ ਕੱਲ੍ਹ ਪਟਿਆਲਾ ਵਿਖੇ 2600 ਬੇਰੁਜ਼ਗਾਰ ਸਹਾਇਕ ਲਾਈਨਮੈਨਾਂ ਦੇ ਸ਼ਾਂਤਮਈ ਧਰਨੇ ਨੂੰ ਪੁਲਸੀਆ ਜ਼ਬਰ ਅਤੇ ਲਾਠੀਆਂ ਦੇ ਜ਼ੋਰ ਨਾਲ਼ ਦਬਾਉਣ ਦੀ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਕੋਝੀ ਅਤੇ ਸ਼ਰਮਨਾਕ ਕੋਸ਼ਿਸ਼ ਨੇ ਭਗਵੰਤ ਮਾਨ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆ ਦਿੱਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪਿ੍ਤਪਾਲ ਸਿੰਘ ਚੌਟਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵਲੋਂ ਲੋਕ-ਸੱਥਾ 'ਚ ਪੰਜਾਬ ਦੇ ਨੌਜਵਾਨ ਅਤੇ ਮੁਲਾਜ਼ਮ ਵਰਗ ਨੂੰ ਜੋ ਸਬਜ਼ਬਾਗ ਦਿਖਾਏ ਸਨ ਉਹ ਹੁਣ ਸੱਤਾ ਵਿਚ ਆਉਣ ਤੋਂ ਬਾਦ ਦੂਰ-ਦੂਰ ਤੱਕ ਪੂਰੇ ਹੁੰਦੇ ਨਹੀਂ ਦਿੱਖ ਰਹੇ | ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਹਜ਼ਾਰਾਂ ਪੋਸਟਾਂ ਖ਼ਾਲੀ ਹੋਣ ਦੇ ਬਾਵਜੂਦ ਵੀ ਨੌਜਵਾਨ ਸੜਕਾਂ ਤੇ ਧਰਨਾ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਹੱਕਾਂ ਬਦਲੇ ਲਾਠੀਆਂ ਮਿਲ ਰਹੀਆਂ ਹਨ | ਪੰਜਾਬ ਦੇ ਨੌਜਵਾਨ ਅਤੇ ਮੁਲਾਜ਼ਮ ਵਰਗ ਨੂੰ ਇਸ ਸਰਕਾਰ ਤੋਂ ਅਜਿਹੀ ਉਮੀਦ ਨਹੀਂ ਸੀ | ਇਸ ਮੌਕੇ ਅਧਿਆਪਕ ਆਗੂ ਸੁਨੀਲ ਕੁਮਾਰ, ਲੈਕਚਰਾਰ ਅਮਰ ਸਿੰਘ, ਲੈਕਚਰਾਰ ਉਪਿੰਦਰ ਸਿੰਘ, ਵਿਕਾਸ ਸ਼ਰਮਾ, ਸੰਜੀਵ ਧੂਤ, ਪਿ੍ੰਸ ਗੜ੍ਹਦੀਵਾਲਾ, ਰਜਤ ਮਹਾਜਨ, ਲੈਕਚਰਾਰ ਹਰਵਿੰਦਰ ਸਿੰਘ, ਸ਼ਾਮ ਸੁੰਦਰ ਕਪੂਰ, ਕਮਲਦੀਪ ਸਿੰਘ, ਅਨੂਪਮ ਰਤਨ, ਹੈੱਡ-ਮਾਸਟਰ ਸੰਦੀਪ ਬਡੇਸਰੋਂ, ਹੈੱਡਮਾਸਟਰ ਨਸੀਬ ਸਿੰਘ, ਅਸ਼ੋਕ ਕੁਮਾਰ, ਨਰੇਸ਼ ਕੁਮਾਰ ਮਿੱਢਾ, ਚਮਨ ਲਾਲ, ਅਮਰਜੀਤ ਸਿੰਘ, ਪਰਸ ਰਾਮ, ਬਲਵਿੰਦਰ ਸਿੰਘ, ਰਾਜੇਸ਼ ਅਰੋੜਾ, ਉਮੇਸ਼ ਕੁਮਾਰ, ਸਰਬਜੀਤ ਸਿੰਘ, ਨਰਿੰਦਰ ਮੰਗਲ, ਸਰਬਜੀਤ ਸਿੰਘ, ਸਚਿਨ ਕੁਮਾਰ, ਜਸਵਿੰਦਰਪਾਲ, ਰਾਜ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਮੀਸ਼ਾ ਨੇ ਨਤੀਜੇ 'ਚ ਹਾਸਿਲ ਕੀਤਾ ਪਹਿਲਾ ਸਥਾਨ ਅਗਲੀ ਖ਼ਬਰ ਲੱਖਾਂ ਰੁਪਏ ਖ਼ਰਚ ਕੇ ਲਗਾਈਆਂ ਲਾਈਟਾਂ ਨਾਲ ਵੀ ਚੱਬੇਵਾਲ ਖੇਡ ਮੈਦਾਨ 'ਚ ਹਨੇਰਾ
Ad Position 24