15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਕਟਾਰੀਆ 'ਚ ਜੋੜ ਮੇਲਾ ਅੱਜ ਤੋਂ

Ad Position 21
No active advertisement
ਅਜੀਤ ਡੈਸਕ 07-06-2026
ਕੋਟਫ਼ਤੂਹੀ, 6 ਜੂਨ (ਅਟਵਾਲ)-ਪਿੰਡ ਕਟਾਰੀਆ ਦੇ ਸਾਬਰ ਪੀਰ ਬਾਬਾ ਬੂੜ ਸਾਹ ਚਿਸ਼ਤੀ ਦੇ ਅਸਥਾਨ 'ਤੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਬਰ ਪੀਰ ਬਾਬਾ ਬੂੜ ਸ਼ਾਹ ਦੀ ਯਾਦ 'ਚ ਸਾਲਾਨਾ ਦੋ ਦਿਨਾਂ ਜੋੜ ਮੇਲਾ ਬਾਬਾ ਗੁਰਮੀਤ ਰਾਮ ਦੀ ਸਰਪ੍ਰਸਤੀ ਹੇਠ 7 ਤੇ 8 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਪ੍ਰਧਾਨ ਮਹਿੰਦਰਪਾਲ ਪਟਵਾਰੀ, ਨੰਬਰਦਾਰ ਕੁਲਵਰਨ ਸਿੰਘ ਸਿੱਧੂ, ਉਂਕਾਰ ਚੰਦ ਆਦਿ ਨੇ ਦੱਸਿਆ ਕਿ ਇਸ ਚਾਦਰ, ਝੰਡੇ ਤੇ ਚਿਰਾਗ਼ਾਂ ਦੀ ਰਸਮ ਤੋਂ ਉਪਰੰਤ 7 ਜੂਨ ਨੂੰ ਰਾਤ ਨੂੰ ਮਹਿਫ਼ਲ ਏ ਕੱਵਾਲ ਹੋਵੇਗੀ ਤੇ 8 ਜੂਨ ਨੂੰ ਧਾਰਮਿਕ ਤੇ ਸਭਿਆਚਾਰਕ ਪ੍ਰੋਗਰਾਮ ਵਿਚ ਪ੍ਰੇਮ ਸਾਗਰ, ਕੌਰ ਸਿਸਟਰ, ਰਾਂਝਣ ਅਲੀ, ਰਜਾ ਸਿਸਟਰ, ਵਿਨੀਤ ਆਦਿ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਅਰੋੜਾ ਦੀ ਅਗਵਾਈ 'ਚ 'ਆਪ' ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਧੁੱਗਾ ਤੇ ਬੋਦਲ ਵਲੋਂ ਰੁਜ਼ਗਾਰ ਮੰਗਦੇ ਨੌਜਵਾਨਾਂ 'ਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ 'ਚ ਨਿੰਦਾ
Ad Position 24