30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨੈਣੋਵਾਲ ਵੈਦ ਦੇ ਸੱਭਿਆਚਾਰਕ ਮੇਲੇ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 08-06-2026
ਅੱਡਾ ਸਰਾਂ, 7 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਨੈਣੋਵਾਲ ਵੈਦ ਦੇ ਸਾਲਾਨਾ ਸੱਭਿਆਚਾਰਕ ਸੰਬੰਧੀ ਮੀਟਿੰਗ ਕੀਤੀ ਤੇ ਸਮਾਗਮ ਸੰਬੰਧੀ ਪੋਸਟਰ ਜਾਰੀ ਕੀਤਾ | ਪੀਰ ਬਾਬਾ ਕੱਲੂ ਸ਼ਾਹ ਦੀ ਦਰਗਾਹ 'ਤੇ 18 ਜੂਨ ਨੂੰ ਕਰਵਾਏ ਜਾ ਰਹੇ ਸਾਲਾਨਾ 33ਵੇਂ ਸਭਿਆਚਾਰਕ ਮੇਲੇ ਸੰਬੰਧੀ ਕਮੇਟੀ ਪ੍ਰਧਾਨ ਨੰਬਰਦਾਰ ਸਤਨਾਮ ਸਿੰਘ ਢਿੱਲੋਂ, ਨੰਬਰਦਾਰ ਸੁਖਵਿੰਦਰ ਸਿੰਘ ਢਿੱਲੋਂ, ਨੰਬਰਦਾਰ ਬਲਦੇਵ ਸਿੰਘ ਢਿੱਲੋਂ, ਜਸਵਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ, ਜਸਵੰਤ ਸਿੰਘ ਢਿੱਲੋਂ, ਬਲਜਿੰਦਰ ਸਿੰਘ ਢਿੱਲੋਂ, ਸਰਪੰਚ ਨਗਿੰਦਰ ਸਿੰਘ, ਸੋਮਨਾਥ ਮਹਿਮੀ, ਗੁਰਜੀਤ ਸਿੰਘ ਨੈਣੋਵਾਲ ਵੈਦ, ਮੈਨੇਜਰ ਜਸਵੀਰ ਸਿੰਘ ਤੇ ਹੋਰਨਾਂ ਪ੍ਰਬੰਧਕਾਂ ਨੇ ਦੱਸਿਆ ਕਿ ਮਰਹੂਮ ਕੱਵਾਲ ਦੇਵ ਹਰਿਆਣਵੀ ਨੂੰ ਸਮਰਪਿਤ ਕਰਵਾਏ ਜਾ ਰਹੇ ਇਸ ਸਭਿਆਚਾਰਕ ਮੇਲੇ ਦੌਰਾਨ ਸਭ ਤੋਂ ਪਹਿਲਾਂ ਦਰਗਾਹ 'ਤੇ ਚਾਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਉਪਰੰਤ ਮਸ਼ਹੂਰ ਕੱਵਾਲ ਸਲੀਮ ਸਾਬਰੀ ਮਲੇਰਕੋਟਲੇ ਵਾਲੇ ਸੂਫ਼ੀਆਨਾ ਕਲਾਮਾਂ ਰਾਹੀਂ, ਗਾਇਕ ਪੰਮਾ ਡੁੰਮੇਵਾਲ, ਮਿਸ ਸੁਰਮਨੀ, ਸਰਬਜੀਤ ਫ਼ੁਲ ਤੇ ਪ੍ਰੀਤੀ ਸਮਰਾਲਾ ਦੀ ਦੋਗਾਣਾ ਜੋੜੀ, ਅਸ਼ਵਿਨ ਸੂਫ਼ੀ, ਆਰ ਕੌਰ, ਰਾਜ ਅਹੀਆਪੁਰ ਤੇ ਹੋਰ ਕਲਾਕਾਰ ਆਪਣੀ ਹਾਜ਼ਰੀ ਭਰਨਗੇ | ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦਾ ਉਦਘਾਟਨ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਵਲੋਂ ਸਾਂਝੇ ਤੌਰ 'ਤੇ ਕੀਤਾ ਜਾਵੇਗਾ ਜਦਕਿ ਮੇਲੇ ਦੌਰਾਨ ਹਲਕਾ ਇੰਚਾਰਜ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ, ਸਾਬਕਾ ਚੇਅਰਮੈਨ ਸਤਵਿੰਦਰ ਪਾਲ ਸਿੰਘ ਢੱਟ, ਪ੍ਰਵਾਸੀ ਭਾਰਤੀ ਰੇਸ਼ਮ ਸਿੰਘ ਢਿੱਲੋਂ ਯੂ. ਕੇ., ਜੱਟ ਮਹਾਂਸਭਾ ਦੋਆਬਾ ਜ਼ੋਨ ਪੰਜਾਬ ਦੇ ਪ੍ਰਧਾਨ ਜਸਵੰਤ ਸਿੰਘ ਚੌਟਾਲਾ, ਚੇਅਰਮੈਨ ਕੋਪਰੇਟਿਵ ਬੈਂਕ ਹੁਸ਼ਿਆਰਪੁਰ ਬਿਕਰਮ ਸ਼ਰਮਾ, ਡਾਇਰੈਕਟਰ ਪਰਮਿੰਦਰ ਸਿੰਘ ਪੰਨੂ ਤੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਢਿੱਲੋਂ ਨੇ ਦੱਸਿਆ ਕਿ ਸੱਭਿਆਚਾਰਕ ਮੇਲੇ ਦੌਰਾਨ ਗੀਤਕਾਰ ਹਰਵਿੰਦਰ ਓਹੜਪੁਰੀ ਤੇ ਗੀਤਕਾਰ ਸੁਖਜੀਤ ਝਾਂਸਾ ਵਾਲਿਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਜਤਿੰਦਰ ਸਿੰਘ ਟੀਟਾ, ਠੇਕੇਦਾਰ ਬਲਵੀਰ ਸਿੰਘ, ਸਵਤੰਤਰ ਸਿੰਘ ਢਿੱਲੋਂ, ਰਣਜੀਤ ਸਿੰਘ ਘੁੰਮਣ, ਸੰਦੀਪ ਰਾਜਾ, ਲਖਵੀਰ ਸਿੰਘ ਲੱਖੀ, ਜਸਵੰਤ ਸਿੰਘ ਬਿੱਟਾ, ਸੁਰਿੰਦਰ ਸਿੰਘ ਲੱਬੀ, ਕੁਲਵਿੰਦਰ ਕਿੰਦਾ, ਮਨਵੀਰ ਸਿੰਘ ਮੌਲਾ, ਜੋਬਨ ਢਿੱਲੋ, ਸਾਬੀ ਮਹਿਮੀ, ਮਨਜੀਤ ਜੀਤੀ, ਪ੍ਰਭਜੋਤ ਕਾਕਾ ਤੇ ਫੋਰ ਪ੍ਰਬੰਧਕ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਦੀ ਲਾਠੀ ਸਦਾ ਹੱਕ ਮੰਗਦੇ ਲੋਕਾਂ 'ਤੇ ਹੀ ਵਰ੍ਹਦੀ ਹੈ-ਕਿਸਾਨ ਆਗੂ ਤਲਵਿੰਦਰ ਹੀਰ ਅਗਲੀ ਖ਼ਬਰ ਸੜਕ ਦੇ ਮੁਰੰਮਤ ਕਾਰਜ ਦੌਰਾਨ ਪੰਚਾਇਤ ਨੇ ਲਗਾਇਆ ਬੇਨਿਯਮੀਆਂ ਦਾ ਦੋਸ਼
Ad Position 24