30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਡੀ. ਏ. ਵੀ. ਕਾਲਜ ਦਸੂਹਾ ਵਿਚ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 08-06-2026
ਦਸੂਹਾ, 7 ਜੂਨ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਕਾਲਜ ਦੇ ਪਿ੍ੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ, ਐਨ. ਐਸ. ਐਸ. ਪ੍ਰੋਗਰਾਮ ਅਫਸਰ ਡਾ. ਨਰਿੰਦਰਜੀਤ ਸਿੰਘ ਤੇ ਡਾ. ਅਨੂੰ ਬਜਾਜ ਦੀ ਨਿਗਰਾਨੀ ਹੇਠ ਮਨਾਇਆ | ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਵਾਤਾਵਰਨ ਨੂੰ ਸਾਫ-ਸੁਥਰਾ ਤੇ ਸੁਰੱਖਿਅਤ ਰੱਖਣਾ ਸੀ | ਕਾਲਜ ਦੇ ਪਿ੍ੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਦੁਆਰਾ ਇਸ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਹੋਇਆਂ ਕਿਹਾ ਗਿਆ ਹੈ ਕਿ ਅੱਜ ਪੂਰਾ ਸੰਸਾਰ ਗਲੋਬਲ ਵਾਰਮਿੰਗ ਦੇ ਪ੍ਰਭਾਵ ਤੋਂ ਗ੍ਰਸਤ ਹੈ | ਇਸ ਗਲੋਬਲ ਵਾਰਮਿੰਗ ਦੇ ਪ੍ਰਭਾਵ ਨੂੰ ਘੱਟ ਕਰਨ ਦਾ ਇੱਕੋ-ਇਕ ਤਰੀਕਾ ਵੱਧ ਤੋਂ ਵੱਧ ਬੂਟੇ ਲਗਾਉਣਾ ਹੈ | ਉਨ੍ਹਾਂ ਨੇ ਸਮੂਹ ਸਟਾਫ ਮੈਬਰਾਂ ਤੇ ਵਲੰਟੀਅਰਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ | ਐਨ. ਐਸ. ਐਸ. ਪ੍ਰੋਗਰਾਮ ਅਫਸਰ ਡਾ. ਨਰਿੰਦਰਜੀਤ ਸਿੰਘ ਦੁਆਰਾ ਸਮੂਹ ਵਲੰਟੀਅਰਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਗਿਆ ਹੈ ਕਿ ਸਾਡੀ ਜ਼ਿੰਮੇਵਾਰੀ ਸਿਰਫ ਬੂਟੇ ਲਗਾਉਣ ਤੱਕ ਹੀ ਸੀਮਿਤ ਨਹੀਂ ਸਗੋਂ ਉਨ੍ਹਾਂ ਦੀ ਉਚਿਤ ਸਾਂਭ-ਸੰਭਾਲ ਅਤੇ ਹਰ ਆਫਤ ਤੋਂ ਬਚਾਉਣ ਤੱਕ ਦੀ ਬਣਦੀ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਜੜ੍ਹੀ-ਬੂਟਿਆਂ ਵਾਲੇ ਪੌਦਿਆ ਨੂੰ ਆਯੁਰਵੈਦਿਕ ਸਾਇੰਸ ਨਾਲ ਜੋੜਦਿਆਂ ਹੋਇਆਂ ਘਰਾਂ ਵਿਚ ਮੈਡੀਕਲ ਪੌਦੇ ਲਗਾਉਣ 'ਤੇ ਜੋਰ ਦਿੱਤਾ | ਇਸ ਮੌਕੇ ਕਾਲਜ ਦੇ ਬਗੀਚਿਆਂ ਵਿਚ ਵੱਖ-ਵੱਖ ਪ੍ਰਕਾਰ ਦੇ 20 ਬੂਟੇ ਵੀ ਲਗਾਏ ਗਏ |
Ad Position 22
No active advertisement
ਪਿਛਲੀ ਖ਼ਬਰ ਇਸਤਰੀ ਸਤਿਸੰਗ ਸਭਾ ਵਲੋਂ ਸ਼ਹੀਦੀ ਦਿਹਾੜੇ ਸੰਬੰਧੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਜਾਰੀ ਅਗਲੀ ਖ਼ਬਰ ਐੱਸ. ਐਮ. ਓ. ਡਾ. ਮਨਮੋਹਨ ਸਿੰਘ ਤੇ ਪੈ੍ਰਜ਼ੀਡੈਂਟ ਸਿੱਧੂ ਦਾ ਸਨਮਾਨ
Ad Position 24