ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਇਟਲੀ ਤੋਂ ਆਏ ਨੌਜਵਾਨ ਦੀ ਕਾਰ ਦਰੱਖਤ ਨਾਲ ਟਕਰਾਈ, ਮੌਤ

Ad Position 21
No active advertisement
ਅਜੀਤ ਡੈਸਕ 09-06-2026
ਮਾਹਿਲਪੁਰ, 8 ਜੂਨ (ਰਜਿੰਦਰ ਸਿੰਘ)-ਬੀਤੀ ਦੇਰ ਰਾਤ ਪਿੰਡ ਫ਼ਤਿਹਪੁਰ ਦੇ ਇਟਲੀ ਤੋਂ ਆਏ 27 ਸਾਲਾ ਨੌਜਵਾਨ ਦੀ ਕਾਰ ਇਕ ਦਰੱਖਤ ਨਾਲ ਟਕਰਾਉਣ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਹਰਜੋਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਫਤਿਹਪੁਰ ਦੇਰ ਰਾਤ ਆਪਣੀ ਸਵਿਫ਼ਟ ਕਾਰ (ਨੰਬਰ ਪੀ.ਬੀ. 08 ਡੀ.ਈ.-9236) 'ਤੇ ਪਿੰਡ ਸੂਣਾਂ ਸਾਰੰਗ ਵਾਲ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਪਣੇ ਪਿੰਡ ਫ਼ਤਿਹਪੁਰ ਨੂੰ ਵਾਪਸ ਆ ਰਿਹਾ ਸੀ ਤੇ ਪਿੰਡ ਕਾਂਗੜ ਨਜ਼ਦੀਕ ਕਸ਼ਮੀਰਾ ਪ੍ਰਫੀਊਮ ਫੈਕਟਰੀ ਕੋਲ ਸਵਿਫ਼ਟ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਜਾ ਟਕਰਾਉਣ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਹਰਜੋਤ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਹਰਜੋਤ ਸਿੰਘ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਜ਼ਿਕਰਯੋਗ ਹੈ ਕਿ ਹਰਜੋਤ ਸਿੰਘ ਨੂੰ ਇਟਲੀ ਤੋਂ ਆਏ ਨੂੰ ਦੋ ਮਹੀਨੇ ਹੋਏ ਸਨ | ਥਾਣਾ ਚੱਬੇਵਾਲ ਦੀ ਪੁਲਿਸ ਨੇ ਮਿ੍ਤਕ ਸਰੀਰ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਰੱਖ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਦੋਆਬਾ ਵਲੋਂ ਮੰਗਾਂ ਤੇ ਮਹਿੰਗਾਈ ਨੂੰ ਲੈ ਕੇ ਮਿੰਨੀ ਸਕੱਤਰੇਤ ਸਾਹਮਣੇ ਰੋਸ ਪ੍ਰਦਰਸ਼ਨ, ਪ੍ਰਧਾਨ ਮੰਤਰੀ ਤੇ ਮੁ... ਅਗਲੀ ਖ਼ਬਰ ਵੱਖ-ਵੱਖ ਸੜਕ ਹਾਦਸਿਆਂ 'ਚ 2 ਦੀ ਮੌਤ, 2 ਜ਼ਖਮੀ
Ad Position 24
No active advertisement