ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਅਧਿਆਪਕਾਂ ਦੇ ਵਿਅਕਤੀਗਤ ਤੇ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੈਮੀਨਾਰ ਲਗਾਇਆ

Ad Position 21
No active advertisement
ਅਜੀਤ ਡੈਸਕ 09-06-2026
ਹੁਸ਼ਿਆਰਪੁਰ, 8 ਜੂਨ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਅਧਿਆਪਕਾਂ ਦੇ ਵਿਅਕਤੀਗਤ ਤੇ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਦੋ ਰੋਜ਼ਾ ਫੈਕਲਟੀ ਡਿਵੈਲਪਮੈਂਟ ਸੈਮੀਨਾਰ ਲਗਾਇਆ | ਪ੍ਰੋਗਰਾਮ ਦੇ ਦੂਜੇ ਦਿਨ ਬਤੌਰ ਰਿਸੋਰਸ ਪਰਸਨ ਰਵੀ ਰੰਜਨ ਪਹੁੰਚੇ | ਉਨ੍ਹਾਂ ਨੇ ਅਧਿਆਪਕਾਂ ਨੂੰ ਪ੍ਰਭਾਵਸ਼ਾਲੀ ਸਿੱਖਣ ਅਤੇ ਆਤਮ-ਵਿਕਾਸ ਦੇ ਵੱਖ-ਵੱਖ ਪੱਖਾਂ ਬਾਰੇ ਮਾਰਗਦਰਸ਼ਨ ਦਿੱਤਾ | ਉਨ੍ਹਾਂ ਨੇ ਅਧਿਆਪਕਾਂ ਨੂੰ ਮੋਟਰ ਸਕਿਲਜ਼ ਅਤੇ ਚਿੰਤਨ ਸਮਰੱਥਾ ਵਿਕਸਿਤ ਕਰਨ, ਕਲਾਸ-ਰੂਮ ਵਿਚ ਸਕਾਰਾਤਮਿਕ ਊਰਜਾ ਨਾਲ ਪ੍ਰਵੇਸ਼ ਕਰਨ, ਸਿੱਖਣ ਪ੍ਰਕਿਰਿਆ 'ਚ ਤਕਨਾਲੋਜੀ ਦਾ ਪ੍ਰਭਾਵਸ਼ਾਲੀ ਉਪਯੋਗ ਕਰਨ ਅਤੇ ਪਰੰਪਰਾਗਤ ਸੋਚ ਤੋਂ ਅੱਗੇ ਵੱਧ ਕੇ ਨਵੀਨਤਾਪੂਰਨ ਦਿ੍ਸ਼ਟੀਕੋਣ ਅਪਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੇ ਸੈਸ਼ਨ ਨੇ ਅਧਿਆਪਕਾਂ ਨੂੰ ਹੋਰ ਗਤੀਸ਼ੀਲ, ਦਿਲਚਸਪ ਤੇ ਵਿਦਿਆਰਥੀ-ਕੇਂਦਰਿਤ ਸਿੱਖਣ ਮਾਹੌਲ ਤਿਆਰ ਕਰਨ ਲਈ ਵਿਹਾਰਕ ਰਣਨੀਤੀਆਂ ਪ੍ਰਦਾਨ ਕੀਤੀਆਂ | ਗਰੁੱਪ ਦੀ ਚੇਅਰਪਰਸਨ ਸੰਗੀਤਾ ਚੋਪੜਾ ਦੀ ਅਗਵਾਈ ਹੇਠ ਆਯੋਜਿਤ ਸੈਮੀਨਾਰ 'ਚ ਮੈਨੇਜਿੰਗ ਡਾਇਰੈਕਟਰ ਐਸ. ਆਰ. ਸ਼ਰਮਾ, ਪਿ੍ੰਸੀਪਲ ਰਿਤੂ ਚਾਵਲਾ ਤੇ ਵੱਖ-ਵੱਖ ਸਕੂਲ ਸ਼ਾਖਾਵਾਂ ਦੇ ਸਟਾਫ਼ ਮੈਂਬਰ ਵੀ ਹਾਜ਼ਰ ਰਹੇ | ਚੇਅਰਪਰਸਨ ਮੈਡਮ ਚੋਪੜਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅਧਿਆਪਕਾਂ ਨੂੰ ਆਧੁਨਿਕ ਸਿੱਖਣ ਕੌਸ਼ਲਾਂ ਅਤੇ ਨਵੀਨਤਾਪੂਰਨ ਸਿੱਖਿਅਕ ਦਿ੍ਸ਼ਟੀਕੋਣ ਨਾਲ ਸਸ਼ਕਤ ਬਣਾਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਉਤਸਵ ਮੌਕੇ ਮੇਲੇ 'ਚ ਪਹੁੰਚੇ ਸਾਬਕਾ ਵਿਧਾਇਕ ਮਿੱਕੀ ਡੋਗਰਾ ਅਗਲੀ ਖ਼ਬਰ ਵਿਦਿਆਰਥਣ ਰੀਆ ਰਾਣੀ ਦਾ ਲਾਲੀ ਬਾਜਵਾ ਵਲੋਂ ਸਨਮਾਨ
Ad Position 24
No active advertisement