ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪ੍ਰਕਾਸ਼ ਉਤਸਵ ਮੌਕੇ ਮੇਲੇ 'ਚ ਪਹੁੰਚੇ ਸਾਬਕਾ ਵਿਧਾਇਕ ਮਿੱਕੀ ਡੋਗਰਾ

Ad Position 21
No active advertisement
ਅਜੀਤ ਡੈਸਕ 09-06-2026
ਤਲਵਾੜਾ, 8 ਜੂਨ (ਮਹਿਤਾ)-ਦਾਤਾਰਪੁਰ ਦੇ ਨਜਦੀਕੀ ਪਿੰਡ ਦੇਪੁਰ ਵਿਖੇ ਸਥਿਤ ਬਾਬਾ ਈਸਰ ਦਾਸ ਮਹਾਰਾਜ ਦੇ ਪਾਵਨ ਦਰਬਾਰ 'ਚ ਉਨ੍ਹਾਂ ਦੇ ਪ੍ਰਕਾਸ਼ ਉਤਸਵ ਮੌਕੇ ਕਰਵਾਏ ਵਿਸ਼ਾਲ ਮੇਲੇ 'ਚ ਦਸੂਹਾ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਅਰੁਣ ਕੁਮਾਰ ਮਿੱਕੀ ਡੋਗਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸ੍ਰੀ ਡੋਗਰਾ ਨੇ ਬਾਬਾ ਜੀ ਦੀ ਪ੍ਰਤਿਮਾ ਅੱਗੇ ਮੱਥਾ ਟੇਕਿਆ ਤੇ ਆਸੀਰਵਾਦ ਪ੍ਰਾਪਤ ਕੀਤਾ | ਸਾਬਕਾ ਵਿਧਾਇਕ ਸ੍ਰੀ ਡੋਗਰਾ ਨੇ ਕਿਹਾ ਕਿ ਬਾਬਾ ਈਸਰ ਦਾਸ ਮਹਾਰਾਜ ਵਰਗੇ ਮਹਾਨ ਸੰਤ ਮਹਾਂਪੁਰਖਾਂ ਨੂੰ ਸਮਰਪਿਤ ਮੇਲੇ ਨਾ ਸਿਰਫ ਲੋਕਾਂ 'ਚ ਧਾਰਮਿਕ ਆਸਥਾ ਨੂੰ ਮਜ਼ਬੂਤ ਕਰਦੇ ਹਨ, ਸਗੋ ਆਪਸੀ ਪ੍ਰੇਮ, ਭਾਈਚਾਰੇ ਤੇ ਸਮਾਜਿਕ ਏਕਤਾ ਦਾ ਸੰਦੇਸ਼ ਵੀ ਦਿੰਦੇ ਹਨ | ਸਮਾਗਮ ਦੌਰਾਨ ਦਰਬਾਰ ਦੀ ਪ੍ਰਬੰਧਕੀ ਕਮੇਟੀ ਵਲੋਂ ਸਾਬਕਾ ਵਿਧਾਇਕ ਡੋਗਰਾ ਤੇ ਸੀਨੀਅਰ ਕਾਂਗਰਸੀ ਨੇਤਾ ਰਾਜੀਵ ਸ਼ਰਮਾ 'ਸੰਜੀਵਨੀ' ਸਪੁੱਤਰ ਸਵ. ਪਿ੍. ਰਤਨ ਲਾਲ ਸ਼ਰਮਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਪਵਨ ਸਿੰਘ, ਹਰੀ ਸਿੰਘ, ਵਿਜੈ ਮਾਲੀਆ, ਮੌਂਟੀ ਸ਼ਰਮਾ, ਦਿਲਬਾਗ ਸਿੰਘ, ਕੇਵਲ ਸਿੰਘ, ਪ੍ਰਕਾਸ਼ ਡਡਵਾਲ, ਕਾਹਨ ਸਿੰਘ, ਦੀਪੂ ਮਹੰਤ, ਰਾਜ ਕੁਮਾਰ ਰਾਣਾ, ਸੰਨੀ ਰਾਣਾ ਆਦਿ ਸ਼ਰਧਾਲੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਅਧਿਆਪਕਾਂ ਦੇ ਵਿਅਕਤੀਗਤ ਤੇ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੈਮੀਨਾਰ ਲਗਾਇਆ
Ad Position 24
No active advertisement