01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸੇਵਾ ਮੁਕਤ ਅਧਿਆਪਕ ਜਸਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 10-06-2026

ਨਸਰਾਲਾ, 9 ਜੂਨ (ਸਤਵੰਤ ਸਿੰਘ ਥਿਆੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਜੜਾਮ ਵਿਖੇ ਪਿ੍ੰ. ਜਗਦੀਪ ਕੌਰ ਦੀ ਅਗਵਾਈ 'ਚ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਸਮਾਗਮ ਦੌਰਾਨ ਰਿਟਾ. ਅਧਿਆਪਕ ਜਸਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਜਗਦੀਪ ਕੌਰ ਨੇ ਕਿਹਾ ਕਿ ਅਧਿਆਪਕ ਜਸਵਿੰਦਰ ਸਿੰਘ ਨੇ ਆਪਣੀ ਜ਼ਿੰਦਗੀ ਦੇ 19 ਸਾਲ ਇਸ ਸਕੂਲ ਵਿਚ ਜਿੱਥੇ ਬੱਚਿਆਂ ਪੜ੍ਹਾਇਆ ਉੱਥੇ ਹੀ ਇਨ੍ਹਾਂ ਦੀ ਬਦੌਲਤ ਸਕੂਲ ਨੇ ਅਹਿਮ ਪ੍ਰਾਪਤੀਆਂ ਵੀ ਹਾਸਲ ਕੀਤੀਆਂ | ਉਨ੍ਹਾਂ ਕਿਹਾ ਕਿ ਅਧਿਆਪਕ ਜਸਵਿੰਦਰ ਸਿੰਘ ਵਲੋਂ ਐਨ. ਆਰ. ਆਈ. ਵੀਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ 85 ਲੱਖ ਰੁਪਏ ਲਾ ਕੇ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਇਆ | ਇਸ ਮੌਕੇ ਅਧਿਆਪਕ ਜਸਵਿੰਦਰ ਸਿੰਘ ਨੇ ਪਿ੍ੰਸੀਪਲ ਜਗਦੀਪ ਕੌਰ ਤੇ ਸਮੂਹ ਸਕੂਲ ਸਟਾਫ਼ ਵਲੋਂ ਦਿੱਤੇ ਮਾਣ ਸਨਮਾਨ ਲਈ ਧੰਨਵਾਦ ਕੀਤਾ | ਇਸ ਮੌਕੇ ਨੀਲਮ ਰਾਣੀ, ਅਮਨਦੀਪ ਕੌਰ, ਗੁਰਦੀਪ ਕੌਰ, ਹਰਪ੍ਰੀਤ ਕੌਰ, ਨੀਲਮ ਗੁਪਤਾ, ਰਵਿੰਦਰ ਕੌਰ, ਮਮਤਾ ਰਾਣੀ, ਸੋਮਾ ਰਾਣੀ, ਸ਼ਵਾਨੀ ਸ਼ਰਮਾ, ਅਰਵਿੰਦਰ ਕੁਮਾਰ, ਪਵਨ ਕੁਮਾਰ, ਜਗਤਾਰ ਸਿੰਘ, ਕਸ਼ਮੀਰ ਸੰਧੂ, ਹਰਪਾਲ ਸਿੰਘ, ਧੀਰੂ ਰਾਮ, ਅਵਤਾਰ ਚੰਦ, ਸੰਦੀਪ ਕੁਮਾਰ ਆਦਿ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੰਢੀ ਦੀ ਧੀ ਗੁਰਸਲੀਨ ਕੌਰ ਏਅਰ ਫੋਰਸ ਦੀ ਕਮਿਸ਼ਨਡ ਅਫ਼ਸਰ ਬਣ ਕੇ ਅਸਮਾਨ 'ਚ ਉਡਾਣ ਭਰਨ ਲਈ ਤਿਆਰ ਅਗਲੀ ਖ਼ਬਰ 13.5 ਕਰੋੜ ਦੇ ਵਿਕਾਸ ਕਾਰਜਾਂ ਨਾਲ ਬਾਹੋਵਾਲ ਦੀ ਬਦਲੀ ਨੁਹਾਰ-ਡਾ. ਇਸ਼ਾਂਕ ਕੁਮਾਰ
Ad Position 24