17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 15-06-2026
ਗੜ੍ਹਸ਼ੰਕਰ, 14 ਜੂਨ (ਧਾਲੀਵਾਲ)-ਇਥੇ ਗੁਰਦੁਆਰਾ ਭਾਈ ਤਿਲਕੂ ਜੀ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ ਤਰਸੇਮ ਸਿੰਘ ਜੱਸੋਵਾਲ ਕੌਮੀ ਮੀਤ ਪ੍ਰਧਾਨ ਦੀ ਅਗਵਾਈ ਹੇਠ ਹੋਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ, ਹਰਬੰਸ ਸਿੰਘ ਮੰਝਪੁਰ ਸਾਬਕਾ ਮੈਂਬਰ ਐੱਸ. ਡੀ. ਪੀ. ਸੀ. ਸੁਖਵਿੰਦਰ ਸਿੰਘ ਮੂਨਕ ਜਨਰਲ ਸਕੱਤਰ, ਅਵਤਾਰ ਸਿੰਘ ਜੌਹਲ ਕੌਮੀ ਜਨਰਲ ਸਕੱਤਰ, ਕੁਲਵਿੰਦਰ ਸਿੰਘ ਜੰਡਾ ਕੌਮੀ ਮੀਤ ਪ੍ਰਧਾਨ, ਮਦਨ ਮੋਹਨ ਸਿੰਘ ਮੂਸਾ ਹਾਜ਼ਰ ਹੋਏ ਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਪੁਨਰ ਸੁਰਜੀਤ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਪੰਥ ਤੇ ਪੰਜਾਬ ਦੇ ਭਲੇ ਲਈ ਕੰਮ ਕਰ ਰਿਹਾ ਹੈ ਅਤੇ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਹੋਏ ਲੀਡਰਾਂ ਨੂੰ ਸੰਗਤ ਵਲੋਂ ਸਹਿਯੋਗ ਨਾਲ ਕਰਨ ਦੀ ਤਾਕੀਦ ਕੀਤੀ | ਇਸ ਮੌਕੇ ਤਰਸੇਮ ਸਿੰਘ ਜੱਸੋਵਾਲ ਨੂੰ ਪਾਰਟੀ ਵਲੋਂ ਕੌਮੀ ਮੀਤ ਪ੍ਰਧਾਨ ਬਣਾਉਣ 'ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਹਿਯੋਗ ਦਾ ਭਰੋਸਾ ਦਿੱਤਾ | ਇਸ ਮੌਕੇ ਪਾਰਟੀ ਵਲੋਂ ਸਰਕਲ ਗੜ੍ਹਸ਼ੰਕਰ ਤੋਂ ਮਹਿੰਦਰ ਸਿੰਘ ਮੋਰਾਂਵਾਲੀ ਐੱਮ. ਏ. ਨੂੰ ਪ੍ਰਧਾਨ, ਸਰਕਲ ਮਾਹਿਲਪੁਰ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਪਰਮਜੀਤ ਸਿੰਘ ਪੱਦੀ ਸੂਰਾ ਸਿੰਘ ਨੂੰ ਦਿੱਤੀ ਗਈ | ਮਹਾਂ ਸਿੰਘ ਖ਼ਾਲਸਾ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਹਰਦੀਪ ਸਿੰਘ ਸੋਨਾ ਨੂੰ ਮੀਤ ਪ੍ਰਧਾਨ ਸਰਕਲ ਮਾਹਿਲਪੁਰ, ਅਜੀਤ ਸਿੰਘ ਰਾਮਗੜ੍ਹੀਆ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ | ਨਵ-ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਦਾ ਧੰਨਵਾਦ ਕਰਦਿਆਂ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ ਤੇ ਹੋਰ ਆਗੂਆਂ ਨੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ | ਤਰਸੇਮ ਸਿੰਘ ਜੱਸੋਵਾਲ ਨੇ ਪਹੁੰਚੇ ਸੀਨੀਅਰ ਆਗੂਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਰਮਜੀਤ ਸਿੰਘ ਖ਼ਾਲਸਾ, ਹਰਜਿੰਦਰ ਸਿੰਘ ਬਾਠ, ਰਣਜੀਤ ਸਿੰਘ ਭਾਤਪੁਰ, ਸੁਖਵਿੰਦਰ ਸਿੰਘ ਮੋਰਾਂਵਾਲੀ, ਮਨਜੀਤ ਸਿੰਘ ਲਾਡੀ, ਦਿਲਬਾਗ ਸਿੰਘ ਸੈਲਾ ਖ਼ੁਰਦ, ਗੁਰਲਾਲ ਸਿੰਘ ਲਾਲੀ ਜੱਸੋਵਾਲ, ਗੁਰਮੀਤ ਸਿੰਘ ਜੱਸੋਵਾਲ, ਤਲਵਿੰਦਰ ਸਿੰਘ ਰਾਏ, ਜੋਗਾ ਸਿੰਘ ਪਥਰਾਲਾ, ਅਵਤਾਰ ਸਿੰਘ ਮਹਿੰਗੋਵਾਲ, ਜਗਜੀਤ ਸਿੰਘ ਜੱਸੋਵਾਲ, ਕੇਹਰ ਸਿੰਘ ਘੁਮਿਆਲਾ, ਜਸਵੀਰ ਸਿੰਘ ਬੱਢੋਆਣ, ਬਲਜੀਤ ਸਿੰਘ ਧੁੱਗਾ, ਹਰਵਿੰਦਰ ਸਿੰਘ ਨਰਿਆਲਾ, ਰਣਜੀਤ ਸਿੰਘ ਕੁੱਕੜਾ, ਜਸਵਿੰਦਰ ਸਿੰਘ ਪੋਸੀ, ਦਿਲਬਾਗ ਸਿੰਘ ਨਰਿਆਲਾ, ਤਰਸੇਮ ਸਿੰਘ ਮਹਿੰਗਰੋਵਾਲ, ਗੁਰਜੋਤ ਸਿੰਘ ਘੁਮਿਆਲਾ, ਮਨਜੀਤ ਸਿੰਘ ਪੱਦੀ ਸੂਰਾ ਸਿੰਘ ਤੇ ਹੋਰ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਸਿੰਗੜੀਵਾਲਾ ਨੇ ਫਗਵਾੜਾ ਦੇ ਬੇਗਮਪੁਰਾ ਦੇ ਪੰਥਕ ਇਕੱਠ ਲਈ ਸੰਗਤਾਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਵਿਸ਼ੇਸ਼ ਹਫ਼ਤਾਵਾਰੀ ਕਥਾ ਤੇ ਕੀਰਤਨ ਸਮਾਗਮ
Ad Position 24