15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਅੰਬੇਡਕਰ ਸੁਸਾਇਟੀ ਨੇ 2 ਵਿਦਿਆਰਥੀਆਂ ਦੇ ਪੂਰੇ ਸਾਲ ਦਾ ਖਰਚਾ ਕੀਤਾ ਅਦਾ

Ad Position 21
No active advertisement
ਅਜੀਤ ਡੈਸਕ 15-06-2026
ਗੜ੍ਹਦੀਵਾਲਾ, 14 ਜੂਨ (ਚੱਗਰ)-ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਨੇ ਦੋ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਦੀ ਸਕੂਲ ਫ਼ੀਸ ਤੇ ਦਾਖ਼ਲੇ ਦੀ ਪੂਰੇ ਸਾਲ ਦੀ ਰਕਮ ਅਦਾ ਕਰਕੇ ਉਨ੍ਹਾਂ ਦੀ ਪੜ੍ਹਾਈ ਜਾਰੀ ਰੱਖਣ 'ਚ ਸਹਿਯੋਗ ਕੀਤਾ ਹੈ | ਇਹ ਸਹਾਇਤਾ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਹੇਠ ਪਿੰਡ ਕਾਲਰਾ ਦੇ ਨਿਊਜ਼ੀਲੈਂਡ ਵੱਸਦੇ ਐਨ. ਆਰ. ਆਈ. ਅਵਤਾਰ ਸਿੰਘ ਦੇ ਸਹਿਯੋਗ ਨਾਲ ਕੀਤੀ ਗਈ | ਇਸ ਸੰਬੰਧੀ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਕਿਹਾ ਕਿ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਚ ਪਿੰਡ ਕਾਲਰਾ ਦੇ ਪੜ੍ਹ ਰਹੇ 12ਵੀਂ ਤੇ 9ਵੀਂ ਜਮਾਤ ਦੇ ਦੋ ਵਿਦਿਆਰਥੀਆਂ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ | ਪਰਿਵਾਰ ਦੇ ਮੁਖੀ ਦੀ ਲੱਤ 'ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦਾ ਰੋਜ਼ਗਾਰ ਬੰਦ ਹੋ ਗਿਆ ਅਤੇ ਘਰ ਦਾ ਸਾਰਾ ਖਰਚਾ ਪ੍ਰਭਾਵਿਤ ਹੋ ਗਿਆ | ਅਜਿਹੇ ਹਾਲਾਤਾਂ 'ਚ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਾ ਪਰਿਵਾਰ ਲਈ ਅਸੰਭਵ ਹੋ ਗਿਆ ਸੀ | ਉਨ੍ਹਾਂ ਨੇ ਐਨ. ਆਰ. ਆਈ. ਅਵਤਾਰ ਸਿੰਘ ਤੇ ਸਕੂਲ ਦੀ ਪਿ੍ੰਸੀਪਲ ਅਰਵਿੰਦਰ ਕੌਰ ਗਿੱਲ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਅਵਤਾਰ ਸਿੰਘ ਨੇ ਖੁੱਲ੍ਹੇ ਦਿਲ ਨਾਲ ਸਹਿਯੋਗ ਦਿੱਤਾ, ਉੱਥੇ ਹੀ ਪਿ੍ੰਸੀਪਲ ਅਰਵਿੰਦਰ ਕੌਰ ਗਿੱਲ ਨੇ ਵੀ ਫ਼ੀਸ ਵਿਚ ਰਿਆਇਤ ਦੇ ਕੇ ਇਸ ਨੇਕ ਕਾਰਜ 'ਚ ਆਪਣਾ ਯੋਗਦਾਨ ਪਾਇਆ | ਇਸ ਮੌਕੇ ਵਾਈਸ ਪਿ੍ੰਸੀਪਲ ਇੰਦਰਵੀਰ ਕੌਰ, ਲੈਕਚਰਾਰ ਦਲਜੀਤ ਸਿੰਘ, ਡਾ. ਹਰਦਿੰਦਰ ਸਿੰਘ ਦੀਪਕ, ਡਾ. ਬਲਜੀਤ ਸਿੰਘ, ਮਹਿੰਦਰ ਕੁਮਾਰ ਮਲਹੋਤਰਾ, ਮਲਕੀਤ ਸਿੰਘ, ਬਲਵੀਰ ਸਿੰਘ ਬੀਰੂ, ਪਰਸ਼ੋਤਮ ਸਿੰਘ ਰਾਜਾ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ ਤੰਦੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਡੱਫਰ 'ਚ ਗੁਰਮਤਿ ਵਿੱਦਿਆ, ਸੰਗੀਤ, ਦਸਤਾਰ ਅਤੇ ਦੁਮਾਲਾ ਸਿਖਲਾਈ ਕੈਂਪ ਆਰੰਭ ਅਗਲੀ ਖ਼ਬਰ ਟੀਕਾਕਰਨ ਕਈ ਮਾਰੂ ਬਿਮਾਰੀਆਂ ਤੋਂ ਕਰਦਾ ਹੈ ਬਚਾਅ-ਡਾ. ਮਨਪ੍ਰੀਤ ਕੌਰ
Ad Position 24