ਹੁਸ਼ਿਆਰਪੁਰ, 18 ਜੂਨ (ਨਰਿੰਦਰ ਸਿੰਘ ਬੱਡਲਾ)-ਹਰਵਿੰਦਰ ਸਿੰਘ ਹੀਰਾ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਦੇ ਦੁਆਬਾ ਇੰਚਾਰਜ ਡਾ. ਹਰਜਿੰਦਰ ਸਿੰਘ ਜੱਖੂ ਨੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਗੁਰਦੀਪ ਸਿੰਘ ਖੁਣਖੁਣ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ, ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਤੇ ਸੰਦੀਪ ਸਿੰਘ ਖਾਲਸਾ ਟਾਂਡਾ ਮੈਂਬਰ ਪੀ. ਏ. ਸੀ. ਦੀ ਸਲਾਹ ਨਾਲ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦਾ ਇੰਚਾਰਜ ਨਿਯੁਕਤ ਕੀਤਾ। ਇਸ ਨਿਯੁਕਤੀ ਦਾ ਮਾਸਟਰ ਕੁਲਦੀਪ ਸਿੰਘ ਮਸੀਤੀ, ਪਰਮਿੰਦਰ ਸਿੰਘ ਮੁਕੇਰੀਆਂ, ਬੀਬੀ ਰਾਜਵਿੰਦਰ ਕੌਰ ਢੱਡੇ ਫ਼ਤਿਹ ਸਿੰਘ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਮਹਿਤਾਬ ਸਿੰਘ ਹੁੰਦਲ, ਅਵਤਾਰ ਸਿੰਘ ਮਾਹੀ ਦਾ ਵਡਾਲਾ, ਸਤਨਾਮ ਸਿੰਘ ਧਾਮੀਆਂ, ਸੁਖਦੇਵ ਸਿੰਘ ਮਿਰਚਾਂ ਵਾਲੇ, ਪ੍ਰਿੰਸੀਪਲ ਕੇਵਲ ਸਿੰਘ, ਬੀਬੀ ਸੁਖਜੀਤ ਕੌਰ ਭਵਿਆਣਾ, ਜਗਦੀਸ਼ ਸਿੰਘ ਚੱਬੇਵਾਲ, ਗੁਰਮੁਖ ਸਿੰਘ ਬਾਜਵਾ ਅੱਛਾ, ਸੁਰਿੰਦਰ ਸਿੰਘ ਨਸਰਾਲਾ, ਹੈਪੀ ਕੋਲ, ਕੁਲਦੀਪ ਸਿੰਘ ਗੜ੍ਹਸ਼ੰਕਰ, ਸੁਖਦੇਵ ਸਿੰਘ ਕਾਹਰੀ, ਸਤਵੰਤ ਸਿੰਘ ਮੁਰਾਦਪੁਰ, ਪਰਮਜੀਤ ਸਿੰਘ ਮਿੰਟੂ, ਅਮਰਜੀਤ ਸਿੰਘ ਗੋਕਲ ਨਗਰ ਨੇ ਸਵਾਗਤ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਹੀਰਾ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨਗੇ।