12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਲਈ ਕਰੀਅਰ-ਕਾਊਂਸਲਿੰਗ ਸੈਸ਼ਨ ਕਰਵਾਇਆ

Ad Position 21
No active advertisement
ਅਜੀਤ ਡੈਸਕ 26-06-2026

ਹੁਸ਼ਿਆਰਪੁਰ, 25 ਜੂਨ (ਨਰਿੰਦਰ ਸਿੰਘ ਬੱਡਲਾ)-10ਵੀਂ ਤੇ 12ਵੀਂ ਪਾਸ ਕਰਨ ਤੋਂ ਬਾਅਦ ਆਮ ਤੌਰ ‘ਤੇ ਵਿਦਿਆਰਥੀ ਇਹ ਫੈਸਲਾ ਨਹੀਂ ਲੈ ਪਾਉਂਦੇ ਕਿ ਉਨ੍ਹਾਂ ਨੇ ਕਿਹੜਾ ਕੋਰਸ ਚੁਣਨਾ ਹੈ। ਇਸ ਦੁਚਿੱਤੀ ਨੂੰ ਦੂਰ ਕਰਨ ਤੇ ਉਨ੍ਹਾਂ ਨੂੰ ਸਫਲ ਵਿਅਕਤੀ ਬਣਾਉਣ ਲਈ ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਲਈ ਕਰੀਅਰ-ਕਾਊਂਸਲਿੰਗ ਸੈਸ਼ਨ ਕਰਵਾਇਆ। ਇਸ ਮੌਕੇ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਿਹਾ ਕਿ ਹਰ ਵਿਦਿਆਰਥੀ ਦੀਆਂ ਰੁਚੀਆਂ ਵੱਖਰੀਆਂ ਹੁੰਦੀਆਂ ਹਨ ਤੇ ਉਨ੍ਹਾਂ ਦੇ ਸੁਪਨੇ ਵੀ ਦੂਜਿਆਂ ਨਾਲੋਂ ਵੱਖਰੇ ਹੁੰਦੇ ਹਨ। ਇਸ ਲਈ ਸਫਲ ਵਿਅਕਤੀ ਬਣਨ ਲਈ ਹਰ ਵਿਦਿਆਰਥੀ ਨੂੰ ਆਪਣੀ ਰੁਚੀ ਅਨੁਸਾਰ ਕੋਰਸ ਚੁਣਨਾ ਚਾਹੀਦਾ ਹੈ ਨਾ ਕਿ ਦੂਜਿਆਂ ਦੀ ਸਲਾਹ ‘ਤੇ। ਚੇਅਰਪਰਸਨ ਚੋਪੜਾ ਨੇ ਦੱਸਿਆ ਕਿ ਆਰਕੀਟੈਕਚਰ ਦੇ ਖੇਤਰ ‘ਚ ਆਪਣਾ ਕਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਲਈ ਸੇਂਟ ਸੋਲਜਰ ਵਲੋਂ 3 ਸਾਲਾ ਡਿਪਲੋਮਾ ਇਨ ਆਰਕੀਟੈਕਚਰ ਕੋਰਸ ਸ਼ੁਰੂ ਕੀਤਾ ਗਿਆ ਹੈ। ਇਹ ਕੋਰਸ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਵਲੋਂ ਮਾਨਤਾ ਪ੍ਰਾਪਤ ਹੈ। 10ਵੀਂ ਤੇ +2 ਤੋਂ ਬਾਅਦ ਵਿਦਿਆਰਥੀ ਇਸ ‘ਚ ਦਾਖਲਾ ਲੈ ਕੇ ਆਪਣੇ ਉੱਜਵਲ ਭਵਿੱਖ ਵੱਲ ਕਦਮ ਵਧਾ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਪੰਜਾਬ ’ਚੋਂ ਸਭ ਤੋਂ ਘੱਟ ਉਮਰ ਦੇ ਰੋਹਨੀਸ਼ ਓਹਰੀ ਬਣੇ ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਆਯੁਸ਼ਮਾਨ ਆਰੋਗਿਆ ਕੇਂਦਰ ਮੱਕੋਵਾਲ ਵਿਖੇ ‘ਵਿਸ਼ਵ ਯੋਗ ਦਿਵਸ’ ਮਨਾਇਆ
Ad Position 24