08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਪਨਸਪ ਰਿਟਾ. ਮੁਲਾਜ਼ਮ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 28-06-2026
ਹੁਸ਼ਿਆਰਪੁਰ, 27 ਜੂਨ (ਨਰਿੰਦਰ ਸਿੰਘ ਬੱਡਲਾ)-ਪਨਸਪ ਰਿਟਾ ਮੁਲਾਜ਼ਮ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਹੰਸਰਾਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹੇ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਸੂਬਾ ਸਕੱਤਰ ਜਗਦੀਸ਼ ਸਿੰਘ ਮਿਨਹਾਸ ਨੇ ਕਿਹਾ ਕਿ ਇੰਪਲਾਈਜ਼ ਪ੍ਰੋਵੀਡੈਂਟ ਫ਼ੰਡ ਸੰਗਠਨ ਜੋ ਕਿ ਭਾਰਤ ਸਰਕਾਰ ਦਾ ਇਕ ਸਰਕਾਰੀ ਅਦਾਰਾ ਹੈ, ਰਿਟਾ. ਮੁਲਾਜ਼ਮਾਂ ਨਾਲ ਭੇਦਭਾਵ ਵਾਲੀ ਨੀਤੀ ਅਪਣਾ ਰਿਹਾ ਹੈ। 1 ਅਗਸਤ 2014 ਤੋਂ ਪਹਿਲਾ ਰਿਟਾ. ਹੋਏ ਕਰਮਚਾਰੀਆਂ ਨੂੰ ਪ੍ਰੋਵੀਜਨਲ ਪੈਨਸ਼ਨ ਲਗਾ ਦਿੱਤੀ ਗਈ ਸੀ ਪਰ ਲਗਭਗ 10 ਸਾਲ ਤੋਂ ਸਮਾਂ ਖ਼ਤਮ ਹੋਣ ਦੇ ਬਾਅਦ ਅਜੇ ਤੱਕ ਪੂਰੀ ਪੈਨਸ਼ਨ ਨਹੀਂ ਲਗਾਈ ਜਾ ਰਹੀ ਹੈ ਤੇ ਕੁੱਝ ਕਰਮਚਾਰੀਆਂ ਨੂੰ ਪੈਨਸ਼ਨ ਅਜੇ ਤੱਕ ਈ. ਪੀ. ਐਫ. ਵਲੋਂ ਲਗਾਈ ਹੀ ਨਹੀਂ ਗਈ, ਜਦਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਇਹ ਫ਼ੈਸਲਾ ਮੁਲਾਜ਼ਮਾਂ ਦੇ ਹੱਕ ਵਿਚ ਕਰ ਦਿੱਤਾ ਹੈ। ਇਸ ਦੇ ਬਾਵਜੂਦ ਵਾਰ ਵਾਰ ਬਹਾਨੇ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਐਸੋਸੀਏਸ਼ਨ ਵਲੋਂ ਈ. ਪੀ. ਐਫ. ਓ. ਚੰਡੀਗੜ੍ਹ ਨੂੰ ਵੀ ਬੇਨਤੀ ਕੀਤੀ ਗਈ ਸੀ ਪਰ ਕੋਈ ਹੱਲ ਨਹੀਂ ਹੋਇਆ। ਜਿਸ ਨੂੰ ਲੈ ਕੇ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ। ਇਸ ਮੌਕੇ ਪ੍ਰੈੱਸ ਸਕੱਤਰ ਯਸ਼ਪਾਲ, ਸੁਰਿੰਦਰ ਕੁਮਾਰ ਜੁਆਇੰਟ ਸਕੱਤਰ, ਸੁਰਜੀਤ ਕੁਮਾਰ, ਸ਼ਿੰਗਾਰਾ ਸਿੰਘ, ਸੁਰਿੰਦਰ ਸਿੰਘ ਬਾਜਵਾ, ਰੌਣਕੀ ਰਾਮ, ਸੰਤੋਖ ਸਿੰਘ, ਰਾਮ ਸਰੂਪ, ਮਸਤਾਨ ਸਿੰਘ, ਕੇਵਲ ਰਾਮ, ਗਿਆਨੀ ਮਹਿੰਦਰ ਸਿੰਘ ਤੇ ਮਦਨ ਲਾਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਗਮ ਚੋਣਾਂ ਦੌਰਾਨ 219 ਉਮੀਦਵਾਰ ਚੋਣ ਮੈਦਾਨ ’ਚ-ਨਿਕਾਸ ਕੁਮਾਰ ਅਗਲੀ ਖ਼ਬਰ ਹੁਸ਼ਿਆਰਪੁਰ ਦੇ ਡਾ. ਨਰੇਸ਼ ਕੁਮਾਰ ਭੂੰਬਲਾ ਨੇ ਅੰਤਰਰਾਸ਼ਟਰੀ ਪੱਧਰ ’ਤੇ ਜ਼ਿਲ੍ਹੇ ਦਾ ਨਾਂਅ ਚਮਕਾਇਆ
Ad Position 24