07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸੰਗ੍ਰਾਮ ਸਿੰਘ ਅਤੇ ਸੰਜੀਵ ਮਿਨਹਾਸ ਵਲੋਂ ਬਾਬਾ ਨੰਦ ਲਾਲ ਸਕੂਲ ਦਾ ਦੌਰਾ

ਨੰਗਲ ਬਿਹਾਲਾਂ, 7 ਅਗਸਤ (ਵਿਨੋਦ ਮਹਾਜਨ)- ਮੁਕੇਰੀਆਂ ਦੀਆਂ ਦੋ ਪ੍ਰਸਿੱਧ ਸਮਾਜਸੇਵੀ ਹਸਤੀਆਂ ਕੁੰਵਰ ਸੰਗਰਾਮ ਸਿੰਘ ਅਤੇ ਸੰਜੀਵ ਮਿਨਹਾਸ ਵਲੋਂ ਬਾਬਾ ਨੰਦ ਲਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਹੌੜਾ ਡਡਿਆਲ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਸਕੂਲ ਕਮੇਟੀ ਦੇ ਪ੍ਰਧਾਨ ਠਾਕੁਰ ਸੁਰਜੀਤ ਸਿੰਘ ਅਤੇ ਪ੍ਰਿੰਸੀਪਲ ਰੀਟਾ ਕੁਮਾਰੀ ਨੇ ਦੱਸਿਆ ਕਿ ਸਵੇਰ ਦੀ ਸਭਾ ਵਿੱਚ ਪਹੁੰਚੇ, ਇਨ੍ਹਾਂ ਮਹਿਮਾਨਾਂ ਦਾ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

Ad Position 21
No active advertisement
ਬਾਬਾ ਨੰਦ ਲਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਹੌੜਾ ਡਡਿਆਲ ਵਿਖੇ ਪਹੁੰਚਣ ਤੇ ਸੰਗਰਾਮ ਸਿੰਘ ਅਤੇ ਸੰਜੀਵ ਮਿਨਹਾਸ ਦਾ ਸਵਾਗਤ ਕਰਦੇ ਹੋਏ ਸਕੂਲ ਕਮੇਟੀ ਪ੍ਰਧਾਨ ਠਾਕੁਰ ਸੁਰਜੀਤ ਸਿੰਘ ਅਤੇ ਮੈਂਬਰ। ਤਸਵੀਰ : ਵਿਨੋਦ ਮਹਾਜਨ 08-08-2026
ਨੰਗਲ ਬਿਹਾਲਾਂ, 7 ਅਗਸਤ (ਵਿਨੋਦ ਮਹਾਜਨ)- ਮੁਕੇਰੀਆਂ ਦੀਆਂ ਦੋ ਪ੍ਰਸਿੱਧ ਸਮਾਜਸੇਵੀ ਹਸਤੀਆਂ ਕੁੰਵਰ ਸੰਗਰਾਮ ਸਿੰਘ ਅਤੇ ਸੰਜੀਵ ਮਿਨਹਾਸ ਵਲੋਂ ਬਾਬਾ ਨੰਦ ਲਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਹੌੜਾ ਡਡਿਆਲ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਸਕੂਲ ਕਮੇਟੀ ਦੇ ਪ੍ਰਧਾਨ ਠਾਕੁਰ ਸੁਰਜੀਤ ਸਿੰਘ ਅਤੇ ਪ੍ਰਿੰਸੀਪਲ ਰੀਟਾ ਕੁਮਾਰੀ ਨੇ ਦੱਸਿਆ ਕਿ ਸਵੇਰ ਦੀ ਸਭਾ ਵਿੱਚ ਪਹੁੰਚੇ, ਇਨ੍ਹਾਂ ਮਹਿਮਾਨਾਂ ਦਾ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਠਾਕੁਰ ਸੁਰਜੀਤ ਸਿੰਘ ਵਲੋਂ ਉਨ੍ਹਾਂ ਦੀ ਇਸ ਫੇਰੀ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਖ਼ਸੀਅਤਾਂ ਵਲੋਂ ਕਰੋਨਾ ਮਹਾਂਮਾਰੀ ਕਾਲ ਦੌਰਾਨ ਤੇ ਸਮੇਂ ਸਮੇਂ ਸਿਰ ਸਕੂਲ ਨੂੰ ਆਰਥਿਕ ਮਦਦ ਦੇ ਨਾਲ ਨਾਲ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਇਸ ਮੌਕੇ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਆਸ਼ਿਰਵਾਦ ਦਿੰਦੇ ਹੋਏ ਅਨੁਸ਼ਾਸਨ, ਸੰਸਕਾਰ, ਗੁਣਵਤਾ ਪੁਰਨ ਸਿਖਿਆ, ਮਿਹਨਤ ਤੇ ਰਾਸਟ ਸੇਵਾ ਦੇ ਮਹੱਤਵ ਤੇ ਪ੍ਰੇਰਨਾਦਾਇਕ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਮੇਟੀ ਮੈਂਬਰ ਜੋਗਿੰਦਰ ਪਾਲ, ਓਮ ਪ੍ਰਕਾਸ਼, ਜਿਤੇਂਦਰ ਕੁਮਾਰ, ਵੀਰਭੱਦਰ ਸਿੰਘ, ਸੋਨੂੰ ਬਿਹਾਲ, ਡਿੱਕੀ ਰਾਣਾ, ਕੈਪਟਨ ਸ਼ਿਵ ਕੁਮਾਰ, ਸੁਰਜੀਤ ਸਿੰਘ, ਸੂਬੇਦਾਰ ਕਰਨ ਸਿੰਘ ਤੇ ਰਿੱਤੂ ਮਿਨਹਾਸ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ‘ਚ ਪੇਪਰ ਕਰਾਫ਼ਟ ਗਤੀਵਿਧੀ ਕਰਵਾਈ ਅਗਲੀ ਖ਼ਬਰ ਪਿਰਾਮਿਡ ਕਾਲਜ ਵਿਖੇ ਸ਼ੇਅਰ ਬਾਜ਼ਾਰ ਅਤੇ ਨਿਵੇਸ਼ ਬਾਰੇ ਜਾਗਰੂਕਤਾ ਸੈਮੀਨਾਰ
Ad Position 24