ਸ੍ਰੀ ਗੁਰੂ ਹਰਿ ਰਾਇ ਸਾਹਿਬ ਸਕੂਲ ’ਚ ਸਹਿਜ ਪਾਠ ਸਾਹਿਬ ਦੀ ਆਰੰਭਤਾ ਕਰਵਾਈ
ਚੱਬੇਵਾਲ, 7 ਅਗਸਤ (ਰਾਜੀਵ ਭਾਰਦਵਾਜ)- ਸੰਤ ਬਾਬਾ ਨਿਹਾਲ ਸਿੰਘ (ਹਰੀਆਂ ਵੇਲਾਂ) ਦੀ ਸਰਪ੍ਰਸਤੀ ਅਤੇ ਪ੍ਰਿੰਸੀਪਲ ਡਾ: ਮਨਜੀਤ ਕੌਰ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੀ ਆਰੰਭਤਾ ਕਰਵਾਈ ਗਈ। ਇਸ ਮੌਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਦੀਪ ਸਿੰਘ ਨੇ ਬੱਚੀਆਂ ਨੂੰ ਪੋਥੀਆਂ ਭੇਟ ਕੀਤੀਆਂ ਤੇ ਬੱਚਿਆਂ ਨੂੰ ਬਾਣੀ ਪੜ੍ਹਨ ਦੀ ਮਹੱਤਤਾ ਤੇ ਜੀਵਨ ਵਿਚ ਉਸ ਦੇ ਪ੍ਰਭਾਵ ਬਾਰੇ ਜਾਣੂ ਕਰਵਾਇਆ ਜਿਨ੍ਹਾਂ ਬੱਚੀਆਂ ਨੇ ਪਹਿਲਾਂ ਭਾਗ ਸਮਾਪਤ ਕਰ ਲਿਆ ਸੀ, ਉਨ੍ਹਾਂ ਨੂੰ ਦੂਜਾ ਤੇ ਤੀਜਾ ਭਾਗ ਵੰਡਿਆ ਗਿਆ।
ਚੱਬੇਵਾਲ ਵਿਖੇ ਸ੍ਰੀ ਗੁਰੂ ਹਰਿਰਾਏ ਸਕੂਲ ਵਿਖੇ ਬੱਚੀਆਂ ਨੂੰ ਸਹਿਜ ਪਾਠ ਦੀਆਂ ਪੋਥੀਆਂ ਭੇਟ ਕਰਦੇ ਸੰਦੀਪ ਸਿੰਘ ਅਤੇ ਨਾਲ ਹਨ ਪ੍ਰਿੰਸੀਪਲ ਡਾ. ਮਨਜੀਤ ਕੌਰ। ਤਸਵੀਰ : ਰਾਜੀਵ ਭਾਰਦਵਾਜ
08-08-2026