05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਚੋਰਾਂ ਵਲੋਂ 5 ਟਰਾਂਸਫ਼ਾਰਮਰਾਂ ਦਾ ਤੇਲ ਤੇ ਕੀਮਤੀ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 02-07-2026

ਮਾਹਿਲਪੁਰ, 1 ਜੁਲਾਈ (ਰਜਿੰਦਰ ਸਿੰਘ)- ਹਰ ਰੋਜ਼ ਵੱਧ ਰਹੀਆਂ ਚੋਰੀਆਂ, ਲੁੱਟਾਂ ਖੋਹਾਂ ਨੇ ਜਿੱਥੇ ਮਾਹਿਲਪੁਰ ਇਲਾਕਾ ਨਿਵਾਸੀਆਂ ਜਿਉਣਾਂ ਮੁਸ਼ਕਲ ਕਰ ਦਿੱਤਾ ਹੈ ਉੱਥੇ ਇੱਕ ਹਫ਼ਤੇ ਦੌਰਾਨ ਚੋਰਾਂ ਨੇ ਅੱਧਾ ਦਰਜਨ ਦੇ ਕਰੀਬ ਟਰਾਂਸਫ਼ਾਰਮਰ ਦਾ ਤੇਲ ਤੇ ਕੀਮਤੀ ਸਾਮਾਨ ਚੋਰੀ ਕਰਕੇ ਬਿਜਲੀ ਵਿਭਾਗ ਦੀ ਨੀਂਦ ਖ਼ਰਾਬ ਕੀਤੀ ਹੋਈ ਹੈ। ਚੋਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਓ.ਰਵਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ 20-21 ਦੀ ਦਰਮਿਆਨੀ ਰਾਤ ਨੂੰ ਪਿੰਡ ਭਾਮ ਵਿਖੇ ਤਾਰਾ ਸਿੰਘ ਦਾ 25 ਕੇ.ਵੀ.ਏ. ਟਰਾਂਸਫ਼ਾਰਮਰ ਦਾ ਤੇਲ ਤੇ ਕੀਮਤੀ ਸਾਮਾਨ (ਕੁੱਲ ਨੁਕਸਾਨ 35951 ਰੁਪਏ), 28 ਜੂਨ ਪਿੰਡ ਫਾਗੋ (ਬਘੋਰਾ) ਵਿਖੇ ਹਰਪ੍ਰੀਤ ਸਿੰਘ ਵਾਲਾ 25 ਕੇ.ਵੀ.ਏ. ਟਰਾਂਸਫ਼ਾਰਮਰ ਦਾ ਸਾਰਾ ਤੇਲ ਤੇ ਸਮਾਨ (ਕੁੱਲ ਨੁਕਸਾਨ 43215), ਇਸੇ ਪਿੰਡ ਸਵਰਨ ਸਿੰਘ ਵਾਲਾ 63 ਕੇ.ਵੀ.ਏ. ਟਰਾਂਸਫ਼ਾਰਮਰ ਦਾ ਤੇਲ ਤੇ ਕੀਮਤੀ ਸਾਮਾਨ (ਕੁੱਲ ਨੁਕਸਾਨ 86069 ਰੁਪਏ), 30 ਜੂਨ ਨੂੰ ਪਿੰਡ ਮਾਹਿਲਪੁਰ ਪਰਮਜੀਤ ਸਿੰਘ ਵਾਲਾ 100 ਕੇ.ਵੀ.ਏ. ਟਰਾਂਸਫ਼ਾਰਮਰ ਦਾ ਤੇਲ ਤੇ ਕੀਮਤੀ ਸਾਮਾਨ (ਕੁੱਲ ਨੁਕਸਾਨ 63087 ਰੁਪਏ) ਅਤੇ 30 ਜੂਨ ਤੇ ਇੱਕ ਜੁਲਾਈ ਦੀ ਦਰਮਿਆਨੀ ਰਾਤ ਨੂੰ ਪਿੰਡ ਗੋਹਗੜੋ ਵਿਖੇ ਕੇਹਰ ਸਿੰਘ ਵਾਲਾ 16 ਕੇ.ਵੀ.ਏ. ਟਰਾਂਸਫ਼ਾਰਮਰ ਦਾ ਤੇਲ ਤੇ ਕੀਮਤੀ ਸਾਮਾਨ (ਕੁੱਲ ਨੁਕਸਾਨ 7600 ਰੁਪਏ) ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਦੋ ਥਾਵਾਂ ਦੇ ਹੋਰ ਚੋਰੀਆਂ ਹੋ ਚੁੱਕੀ ਜਿਨ੍ਹਾਂ ਸਬੰਧੀ ਉਨ੍ਹਾਂ ਕੋਲ ਅਰਜ਼ੀ ਨਹੀਂ ਆਈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਇਨ੍ਹਾਂ ਚੋਰੀਆਂ ਨਾਲ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੈ ਉੱਥੇ ਮਹਿਕਮੇ ਨੂੰ ਵੀ ਪ੍ਰੇਸ਼ਾਨੀਆਂ ਦੇ ਨਾਲ ਨਾਲ ਲੱਖਾ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਮਾਹਿਲਪੁਰ ਪੁਲਿਸ ਨੂੰ ਕਈ ਵਾਰ ਸੂਚਿਤ ਕੀਤਾ ਚੁੱਕਾ ਹੈ ਪਰ ਉਨ੍ਹਾਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਮੱਖਣਗੜ੍ਹ ’ਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ ਕਰ ਕੇ ਸਰਕਾਰ ਨੇ ਇਕ ਹੋਰ ਗਰੰਟੀ ਕੀਤੀ ਪੂਰੀ- ਡਾ. ਇਸ਼ਾਂਕ ਕੁਮਾਰ
Ad Position 24
No active advertisement