10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਭਾਈ ਤਿਲਕੂ ਵਾਂਗ ਸਿਦਕਵਾਨ ਸਿੱਖ ਬਣਨ ਦੀ ਲੋੜ- ਗਿਆਨੀ ਕੇਵਲ ਸਿੰਘ

Ad Position 21
No active advertisement
ਅਜੀਤ ਡੈਸਕ 05-07-2026
ਗੜ੍ਹਸ਼ੰਕਰ, 4 ਜੁਲਾਈ (ਧਾਲੀਵਾਲ)- ਗੁਰੂ ਖਾਲਸਾ ਪੰਥ ਦੇ ਸਹਿਯੋਗ ਨਾਲ ਅਗਾਂਹਵਧੂ ਮਿਆਰੀ ਵਿੱਦਿਆ ਲਈ ਵਿਸ਼ਵ ਪੱਧਰੀ ਕੇਂਦਰ ਦੀ ਸਥਾਪਨਾ ਦੇ ਸੰਕਲਪ ਲਈ 27 ਜੂਨ ਤੋਂ 31 ਜੁਲਾਈ ਤੱਕ ਵਹੀਰ ਲੈ ਕੇ ਪੰਜਾਬ ਭਰ ਵਿਚ ਜਾ ਰਹੇ ਗਿਆਨ ਪਰਗਾਸ ਟਰੱਸਟ ਲੁਧਿਆਣਾ ਵਲੋਂ ਗੁਰਦੁਆਰਾ ਭਾਈ ਤਿਲਕੂ ਜੀ ਗੜ੍ਹਸ਼ੰਕਰ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਟਰੱਸਟ ਦੇ ਸਰਪ੍ਰਸਤ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਸਮਾਗਮ ਦੌਰਾਨ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬ ਦੇ ਉਪਦੇਸ਼ ’ਤੇ ਚੱਲਦਿਆਂ ਭਟਕਣਾਂ ਤੋਂ ਬਚਣਾ ਚਾਹੀਦਾ ਹੈ। ਭਾਈ ਤਿਲਕੂ ਜੀ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਗਿਆਨੀ ਕੇਵਲ ਸਿੰਘ ਨੇ ਕਿਹਾ ਕਿਹਾ ਕਿ ਭਾਈ ਤਿਲਕੂ ਜੀ ਇਕ ਸਿਦਕਵਾਨ ਸਿੱਖ ਸਨ ਜਿਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਸਾਨੂੰ ਸਿਦਕਵਾਨ ਸਿੱਖ ਬਣਨ ਦੀ ਲੋੜ ਹੈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਸਲੋਚਨਬੀਰ ਸਿੰਘ ਨੇ ਗਿਆਨ ਪਰਗਾਸ ਟਰੱਸਟ ਦੇ ਕਾਰਜਾਂ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਟਰੱਸਟ ਵਲੋਂ ਭਾਈ ਲਾਲੋ ਕਿਰਤ ਟਕਸਾਲ ਤਹਿਤ ਮਾਤਾ ਸ਼ਮਸ਼ੇਰ ਕੌਰ ਸਿਲਾਈ ਕੇਂਦਰ, ਬਾਬਾ ਹਰਦੀਪ ਸਿੰਘ ਕੰਪਿਊਟਰ ਕੇਂਦਰ, ਮਾ. ਹਰਬੰਸ ਸਿੰਘ ਕਾਲੜਾ ਕਿਤਾਬ ਘਰ ਸਮੇਤ ਸਿਹਤ ਸੇਵਾਵਾਂ ਲਈ ਕੀਤੇ ਜਾ ਰਹੇ ਕਾਰਜਾਂ ’ਤੇ ਚਾਨਣਾ ਪਾਇਆ। ਇਸ ਮੌਕੇ ਗਿਆਨ ਪਰਗਾਸ ਟਰੱਸਟ ਦੀਆਂ ਬੱਚੀਆਂ ਨੇ ਰਾਗਾਂ ਵਿਚ ਕੀਰਤਨ ਤੇ ਕਵੀਸ਼ਰੀ ਗਾਇਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਜੇ.ਪੀ. ਸਿੰਘ, ਨਰਿੰਦਰ ਸਿੰਘ, ਬਾਬਾ ਸਤਪਾਲ ਸਿੰਘ, ਮਹਿੰਦਰ ਪਾਲ ਸਿੰਘ, ਉਂਕਾਰ ਸਿੰਘ, ਜੱਸਾ, ਕਮਲਜੀਤ ਕੌਰ, ਹਰਪ੍ਰੀਤ ਕੌਰ ਤੇ ਹੋਰ ਸੰਗਤ ਹਾਜ਼ਰ ਹੋਈ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਅਗਲੀ ਖ਼ਬਰ ਸੂਬਾ ਪੱਧਰੀ ਵੁਸ਼ੂ ਚੈਂਪੀਅਨਸ਼ਿਪ ’ਚ ਖਿਡਾਰੀਆਂ ਨੇ 2 ਸੋਨ, 4 ਚਾਂਦੀ ਤੇ 4 ਕਾਂਸੀ ਦੇ ਤਗਮੇ ਹਾਸਿਲ ਕਰਕੇ ਕਸਬਾ ਗੜ੍ਹਦੀਵ...
Ad Position 24