ਹੁਸ਼ਿਆਰਪੁਰ, 4 ਜੁਲਾਈ (ਨਰਿੰਦਰ ਸਿੰਘ ਬੱਡਲਾ)-ਭਾਰਤ ਵਿਕਾਸ ਪ੍ਰੀਸ਼ਦ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਬੱਚਿਆਂ ਵਿਚ ਨੈਤਿਕ ਸੰਸਕਾਰਾਂ ਦੀ ਘਾਟ ਨੂੰ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਮੰਨਦਿਆਂ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਲਾਇਨ ਹਰੀਸ਼ ਬੰਗਾ, ਸਾਬਕਾ ਡਿਸਟ੍ਰਿਕਟ ਗਵਰਨਰ 321-ਡੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਪ੍ਰਧਾਨ ਸੰਜੀਵ ਅਰੋੜਾ ਨੇ ਸਮਾਜ ਚ ਵੱਧ ਰਹੀਆਂ ਸਮਾਜਿਕ ਬੁਰਾਈਆਂ, ਪਰਿਵਾਰਕ ਵਿਗਾੜ ਤੇ ਰਿਸ਼ਤਿਆਂ ਵਿਚ ਆ ਰਹੀ ਦੂਰੀ ‘ਤੇ ਡੂੰਘੀ ਚਿੰਤਾ ਜਤਾਈ। ਇਸ ਮੌਕੇ ਲਾਇਨ ਹਰੀਸ਼ ਬੰਗਾ ਤੇ ਲਾਇਨ ਦਵਿੰਦਰ ਅਰੋੜਾ, ਸਾਬਕਾ ਡਿਸਟ੍ਰਿਕਟ ਗਵਰਨਰ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਸ਼ਵ ਦੀਆਂ ਸਭ ਤੋਂ ਪ੍ਰਾਚੀਨ ਤੇ ਮਹਾਨ ਸੰਸਕ੍ਰਿਤੀਆਂ ਵਿਚੋਂ ਇੱਕ ਹੈ, ਜਿਸ ਨੇ ਹਮੇਸ਼ਾ ਪਰਿਵਾਰ, ਮਨੁੱਖਤਾ, ਪਿਆਰ, ਤਿਆਗ ਤੇ ਸੇਵਾ ਦਾ ਸੰਦੇਸ਼ ਦਿੱਤਾ ਹੈ। ਇਸ ਮੌਕੇ ਜੇ. ਬੀ. ਬਹਿਲ ਤੇ ਪ੍ਰੋ. ਦਲਜੀਤ ਸਿੰਘ, ਸਕੱਤਰ ਰਜਿੰਦਰ ਮੋਦਗਿਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜੇ. ਬੀ. ਬਹਿਲ, ਪ੍ਰੋ. ਦਲਜੀਤ ਸਿੰਘ, ਸ਼ਾਖਾ ਬੱਗਾ, ਮਦਨ ਲਾਲ ਮਹਾਜਨ, ਅਸ਼ਵਨੀ ਕੁਮਾਰ ਦੱਤਾ, ਰਜਿੰਦਰ ਮੋਦਗਿਲ, ਵਿਨੋਦ ਪਾਸਾਨ, ਐਚ. ਕੇ. ਨਕੜਾ, ਅਜੈ ਚਾਵਲਾ, ਜੋਗਿੰਦਰ ਕੁਮਾਰ, ਕੁਲਦੇਵ ਰਾਜ ਅਰੋੜਾ, ਰਜਿੰਦਰ ਸਿੰਘ, ਭਾਰਤ ਕੁਮਾਰ ਆਦਿ ਹਾਜ਼ਰ ਸਨ।