09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਲਈ ਚੌਲਾਂ ਦਾ ਟਰੱਕ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਦੀ ਅਗਵਾਈ ਹੇਠ ਰਵਾਨਾ

ਦਸੂਹਾ, 9 ਅਗਸਤ (ਭੁੱਲਰ)- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਯਾਦ ਨਾਲ ਜੁੜੇ ਗੁਰਦੁਆਰਾ ਸ੍ਰੀ ਬਾਲ ਲੀਲ੍ਹਾ ਮੈਣੀ ਸੰਗਤ ਪਟਨਾ ਸਾਹਿਬ ਨੂੰ ਚੌਲਾਂ ਦਾ ਟਰੱਕ ਬਾਬਾ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਰਬਾਨਾ ਹੋਇਆ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਰਿਹਾਇਸ਼ ਅਤੇ ਗੁਰੂ ਕੇ ਲੰਗਰ ਦੇ ਸੁਚੱਜੇ ਪ੍ਰਬੰਧਾਂ ਲਈ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਬਾਬਾ ਗੁਰਵਿੰਦਰ ਸਿੰਘ ਵਲੋਂ ਨਿਰੰਤਰ ਸ਼ਰਧਾ, ਸਮਰਪਣ ਅਤੇ ਸੇਵਾ-ਭਾਵਨਾ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

Ad Position 21
No active advertisement
ਗੁਰਦੁਆਰਾ ਬਾਲ ਲੀਲ੍ਹਾ ਪਟਨਾ ਸਾਹਿਬ ਨੂੰ ਚੌਲਾਂ ਦਾ ਟਰੱਕ ਰਵਾਨਾ ਕਰਦੇ ਹੋਏ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਨਾਲ ਹੋਰ ਸੰਗਤਾਂ। ਤਸਵੀਰ : ਭੁੱਲਰ 10-08-2026
ਦਸੂਹਾ, 9 ਅਗਸਤ (ਭੁੱਲਰ)- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਯਾਦ ਨਾਲ ਜੁੜੇ ਗੁਰਦੁਆਰਾ ਸ੍ਰੀ ਬਾਲ ਲੀਲ੍ਹਾ ਮੈਣੀ ਸੰਗਤ ਪਟਨਾ ਸਾਹਿਬ ਨੂੰ ਚੌਲਾਂ ਦਾ ਟਰੱਕ ਬਾਬਾ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਰਬਾਨਾ ਹੋਇਆ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਰਿਹਾਇਸ਼ ਅਤੇ ਗੁਰੂ ਕੇ ਲੰਗਰ ਦੇ ਸੁਚੱਜੇ ਪ੍ਰਬੰਧਾਂ ਲਈ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਬਾਬਾ ਗੁਰਵਿੰਦਰ ਸਿੰਘ ਵਲੋਂ ਨਿਰੰਤਰ ਸ਼ਰਧਾ, ਸਮਰਪਣ ਅਤੇ ਸੇਵਾ-ਭਾਵਨਾ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਨ੍ਹਾਂ ਮਹਾਨ ਸੇਵਾ ਕਾਰਜਾਂ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਸੰਗਤਾਂ ਵੀ ਤਨ-ਮਨ-ਧਨ ਨਾਲ ਆਪਣਾ ਯੋਗਦਾਨ ਪਾ ਰਹੀਆਂ ਹਨ। ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਕੇ ਲੰਗਰ ਦੀ ਨਿਰੰਤਰ ਸੇਵਾ ਲਈ ਹਰ ਮਹੀਨੇ ਵੱਖ-ਵੱਖ ਇਲਾਕਿਆਂ ਤੋਂ ਰਸਦਾ ਦੇ ਟਰੱਕ ਪਟਨਾ ਸਾਹਿਬ ਭੇਜੇ ਜਾਂਦੇ ਹਨ। ਇਸੇ ਸੇਵਾ ਲੜੀ ਨੂੰ ਅੱਗੇ ਤੋਰਦਿਆਂ ਹਰਿਆਣਾ ਵਿਖੇ ਸੰਤ ਭੂਰੀ ਵਾਲਿਆਂ ਦੇ ਜਥੇਦਾਰ ਬਾਬਾ ਜੋਧਬੀਰ ਸਿੰਘ ਦੇ ਨਾਲ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਪਿੰਡ ਨਲਵੀ ਰਾਇਮਾਜਰਾ ਰੋਡ ਹਰਿਆਣਾ ਤੋਂ ਭਾਈ ਬਲਵਿੰਦਰ ਸਿੰਘ ਰਾਏਮਾਜਰਾ ਨੇ ਪਟਨਾ ਸਾਹਿਬ ਲਈ ਚੌਲਾਂ ਦੇ ਟਰੱਕ ਦੀ ਸੇਵਾ ਹਰਿਆਣਾ ਦੇ ਸੇਵਾਦਾਰਾਂ ਰਣਜੀਤ ਸਿੰਘ ਪ੍ਰੇਮਨਗਰ ਓਗਾਲਆ ਅੰਬਾਲਾ, ਭਾਈ ਪ੍ਰਤਾਪ ਸਿੰਘ ਨਗਲਾ, ਠਸਕੇ ਤੇ ਪਿੰਡ ਨਲਵੀ ਦੇ ਸੇਵਾਦਾਰ ਭਾਈ ਸੰਦੀਪ ਸਿੰਘ, ਭਾਈ ਸੁਖਵਿੰਦਰ ਸਿੰਘ ਪਿੰਡ ਰਾਏਮਾਜਰਾ, ਜਸਬੀਰ ਸਿੰਘ, ਰਣਜੀਤ ਸਿੰਘ ਰਾਏਮਾਜਰੇ ਵਾਲੇ, ਗੁਰਦੀਪ ਸਿੰਘ, ਭਗਵਾਨ ਸਿੰਘ, ਜਸਪਾਲ ਸਿੰਘ, ਸਤਵਿੰਦਰ ਸਿੰਘ, ਜਸਵਿੰਦਰ ਸਿੰਘ, ਪਿੰਡ ਉਗਾੜੇ ਦੀ ਸੰਗਤ, ਕਸੇਰਲੇ ਦੀ ਸੰਗਤ, ਜਨਸੂਆ ਦੀ ਸੰਗਤ ਗੁਰੂ ਹਰਗੋਬਿੰਦ ਸੇਵਾ ਸੁਸਾਇਟੀ ਅੰਬਾਲਾ, ਪਿੰਡ ਬਿਜੜਪੁਰ ਦੀ ਸੰਗਤ, ਸੁਖਵੰਤ ਸਿੰਘ ਕਲਸਾਨੀ ਡੇਰਾ ਦਰਸ਼ਨਪੁਰ, ਸੁਖਵਿੰਦਰ ਸਿੰਘ ਝਾਂਸਾ, ਭੁਪਿੰਦਰ ਸਿੰਘ ਇਸਮਿਲਬਾਦ-ਜੰਸੂਈ ਦੀ ਸੰਗਤ-ਕੰਬਾਸੀ ਮਾਜਰੀ, ਹਰਬੰਸ ਸਿੰਘ ਰਾਵਲੋ- ਖਾਣ ਅਹਿਮਦਪੁਰ ਦੀ ਸੰਗਤ, ਇੰਦਰੀ ਸ਼ਹਿਰ ਦੀ ਸੰਗਤ, ਕੇਸਰਲਾ ਪਿੰਡ ਦੀ ਸੰਗਤ, ਸਰਵਿੰਦਰ ਸਿੰਘ ਮਾਨ ਅੰਬਾਲਾ, ਜਸਪਾਲ ਸਿੰਘ ਮਹੇਸ ਨਗਰ, ਪੱਟੀ ਸਹਿਜਦਪੁਰ ਦੀ ਸੰਗਤ, ਪਿੰਡ ਜਰੋਲੀ ਦੀ ਸੰਗਤ , ਅਮਰਜੀਤ ਸਿੰਘ ਦੇ ਸਹਿਯੋਗ ਨਾਲ ਅੱਜ ਅਰਦਾਸ ਉਪਰੰਤ ਚੌਲਾਂ ਦਾ ਇੱਕ ਟਰੱਕ ਗੁਰਦੁਆਰਾ ਸ੍ਰੀ ਬਾਲ ਲੀਲ੍ਹਾ ਪਟਨਾ ਸਾਹਿਬ ਲਈ ਸ਼ਰਧਾ ਭਾਵਨਾ ਨਾਲ ਰਵਾਨਾ ਕੀਤਾ ਗਿਆ। ਇਲਾਕੇ ਦੀਆਂ ਸੰਗਤਾਂ ਨੇ ਗੁਰੂ ਘਰ ਪ੍ਰਤੀ ਆਪਣੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਹਰ ਸਾਲ ਲੰਗਰ ਲਈ ਚੌਲਾਂ ਦਾ ਟਰੱਕ ਭੇਜਣ ਦੀ ਸੇਵਾ ਵੀ ਆਪਣੇ ਜ਼ਿੰਮੇ ਲਈ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਨੇ ਸੇਵਾ ਵਿਚ ਸਹਿਯੋਗ ਕਰਨ ਵਾਲੀਆਂ ਸਮੂਹ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮਹਿਮੂਦਪੁਰ ਬਟਾਲਾ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਫੁੱਲਦਾਰ ਤੇ ਸਜਾਵਟੀ ਬੂਟੇ ਲਗਾਏ ਅਗਲੀ ਖ਼ਬਰ ਸਰਕਾਰੀ ਸਕੂਲ ਭਾਗੋਵਾਲ ’ਚ ਰੋਟਰੀ ਕਲੱਬ ਮਿਡ ਟਾਊਨ ਨੇ ਚਲਾਈ ਬੂਟੇ ਲਗਾਉਣ ਦੀ ਮੁਹਿੰਮ
Ad Position 24